30 ਸਾਲਾ ਵਿੱਤੀ ਯੋਜਨਾ ’ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੀ ਹੈ ਕੌਂਸਲਰ ਪ੍ਰਦੀਪ ਕੂਨਰ

0
234

ਸਰੀ-25118 ਵੋਟਾਂ ਨਾਲ ਚੁਣੀ ਗਈ ਸਰੀ ਕੁਨੈਕਟ ਸਲੇਟ ਦੀ ਕੌਂਸਲਰ ਪ੍ਰਦੀਪ ਕੂਨਰ ਲੰਬੇ ਸਮੇਂ ਦੀਆਂ ਇੱਛਾਵਾਂ ਵਾਲੀ ਸਿਆਸਤਦਾਨ ਹੈ। 7 ਨਵੰਬਰ ਨੂੰ ਸਿਟੀ ਕੌਂਸਲ ਦੀ ਚਾਰ ਸਾਲਾ ਮਿਆਨ ਲਈ ਸਹੁੰ ਚੁੱਕਣ ਵਾਲੀ ਪ੍ਰਦੀਪ ਕੂਨਰ 30 ਸਾਲਾਂ ਦੀ ਵਿੱਤੀ ਯੋਜਨਾ ਵਿਕਸਤ ਕਰਨ ’ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੀ ਹੈ ਜਿਸ ਨਾਲ ਸਰੀ ਵਾਸੀਆਂ ਨੂੰ ਲੰਬੇ ਸਮੇਂ ਲਈ ਲਾਭ ਹੋਵੇ। ਨਿਊਟਨ ਵਾਸੀ 39 ਸਾਲਾ ਕੂਨਰ ਦਾ ਸਰੀ ਵਿਚ ਆਪਣਾ ਆਡਿਟ ਐਂਡ ਟੈਕਸ ਸਰਵਿਸ ਬਿਜਨਸ, ਇਨਲਾਈਨ ਅਕਾਉਂਟਿੰਗ ਹੈ ਅਤੇ ਉਸ ਨੇ ਟਿ੍ਰੰਟੀ ਵੈਸਟਰਨ ਯੂਨੀਵਰਸਿਟੀ ਤੋਂ ਬਿਜਨਸ ਐਡਮਨਿਸਟਰੇਸ਼ਨ ਵਿਚ ਬੈਚਲਰ ਡਿਗਰੀ ਲਈ ਹੋਈ ਹੈ। ਕੂਨਰ ਆਖਦੀ ਹੈ ਕਿ ਉਸ ਨੂੰ ਨਹੀਂ ਪਤਾ ਕਿ ਅਸੀਂ ਕਿਉਂ ਕੇਵਲ ਚਾਰ ਸਾਲਾਂ ਲਈ ਯੋਜਨਾ ਬਣਾਉਂਦੇ ਹਾਂ ਪਰ ਉਹ ਇਹ ਗੱਲ ਸਮਝਦੀ ਹੈ ਕਿ ਲੋਕ  ਚਾਰ ਸਾਲਾਂ ਦੀ ਯੋਜਨਾ ਬਣਾਉਂਦੇ ਹਨ ਕਿਉਂਕਿ ਕੌਂਸਲ ਦੀ ਮਿਆਦ ਚਾਰ ਸਾਲ ਹੰਦੀ ਹੈ ਪਰ ਮੇਰਾ ਖਿਆਲ ਹੈ ਕਿ ਸਾਨੂੰ ਹੋਰ ਅੱਗੇ ਦੇਖਣ ਦੀ ਲੋੜ ਹੈ।