ਵਾਸ਼ਿੰਗਟਨ ਦੇ ਦੌਰੇ ਉੱਤੇ ਜਾਣਗੇ ਪ੍ਰੀਮੀਅਰ ਡੱਗ ਫੋਰਡ

0
383

ਟੋਰਾਂਟੋ-ਪ੍ਰੀਮੀਅਰ ਡੱਗ ਫੋਰਡ ਵੱਲੋਂ ਫਰਵਰੀ ਵਿੱਚ ਅਮਰੀਕਾ ਨਾਲ ਇੱਕ ਨਵੀਂ ਟਰੇਡ ਸਟਰੈਟੇਜੀ ਦਾ ਖੁਲਾਸਾ ਕੀਤਾ ਜਾਵੇਗਾ। ਫੋਰਡ ਦਾ ਕਹਿਣਾ ਹੈ ਕਿ ਇਸ ਨਵੀਂ ਰਣਨੀਤੀ ਨਾਲ ਓਨਟਾਰੀਓ ਦੇ ਕਾਰੋਬਾਰੀ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀਆਂ ਬਾਇ ਅਮੈਰਿਕਾ ਨੀਤੀਆਂ ਨੂੰ ਬਾਇਪਾਸ ਕਰ ਸਕਣਗੇ। 360 ਕੈਨੇਡਾ ਇਕਨੌਮਿਕ ਸਮਿੱਟ ਵਿੱਚ ਦਿੱਤੇ ਭਾਸ਼ਣ ਵਿੱਚ ਫੋਰਡ ਨੇ ਆਖਿਆ ਕਿ ਪ੍ਰੋਵਿੰਸ ਇਸ ਨਵੀਂ ਰਣਨੀਤੀ ਨਾਲ ਤਾਲਮੇਲ ਬਿਠਾਉਣ ਲਈ ਵੱਖ ਵੱਖ ਢੰਗ ਤਰੀਕਿਆਂ ਦੀ ਜਾਂਚ ਕਰ ਰਹੀ ਹੈ। ਪ੍ਰੀਮੀਅਰ ਇਸ ਨਵੀਂ ਰਣਨੀਤੀ ਦਾ ਖੁਲਾਸਾ ਵਾਸ਼ਿੰਗਟਨ ਡੀਸੀ ਵਿੱਚ ਹੋਣ ਵਾਲੀ ਨੈਸ਼ਨਲ ਗਵਰਨਰਜ਼ ਦੀ ਮੀਟਿੰਗ ਵਿੱਚ ਕਰਨਾ ਚਾਹੁੰਦੇ ਹਨ। ਫੋਰਡ ਨੇ ਆਖਿਆ ਕਿ ਬਾਇ ਅਮੈਰੀਕਨ ਸਾਡੇ ਲਈ ਫਾਇਦੇਮੰਦ ਨਹੀਂ ਹੈ। ਉਨ•ਾਂ ਆਖਿਆ ਕਿ ਇਕ ਵਾਰੀ ਇਸ ਤੋਂ ਬਾਹਰ ਆ ਜਾਈਏ ਤਾਂ ਅਸੀਂ ਅਮਰੀਕੀ ਨੀਤੀ ਤੋਂ ਵੀ ਪਾਸੇ ਹੋ ਜਾਵਾਂਗੇ। ਾਲਾਂਕਿ ਫੋਰਡ ਨੇ ਇਸ ਨਵੀਂ ਰਣਨੀਤੀ ਬਾਰੇ ਵਿਸਥਾਰਪੂਰਬਕ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਇਹ ਪਤਾ ਲੱਗਿਆ ਹੈ ਕਿ ਸਰਕਾਰ ਸਟੇਟ ਦਰ ਸਟੇਟ ਪੱਧਰ ਉੱਤੇ ਓਨਟਾਰੀਓ ਤੇ ਅਮਰੀਕੀ ਕਾਰੋਬਾਰਾਂ ਦਰਮਿਆਨ ਤਾਲਮੇਲ ਕਾਇਮ ਕਰੇਗੀ। ਅਮਰੀਕੀ ਨੀਤੀਆਂ ਕਾਰਨ ਕੈਨੇਡੀਅਨ ਕੰਪਨੀਆਂ ਅਮਰੀਕਾ ਦੇ ਫੈਡਰਲੀ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਤੱਕ ਪਹੁੰਚ ਹਾਸਲ ਨਹੀਂ ਕਰ ਸਕਦੀਆਂ ਪਰ ਫੋਰਡ ਸਰਕਾਰ ਦਾ ਮੰਨਣਾ ਹੈ ਕਿ ਹੋ ਸਕਦਾ ਹੈ ਕਿ ਵੱਖ ਵੱਖ ਸਟੇਟਸ, ਜਿਨ•ਾਂ ਦਾ ਪ੍ਰੋਟੈਕਸ਼ਨਿਸਟ ਰਵੱਈਆ ਨਹੀਂ ਹੈ, ਨਾਲ ਕੰਮ ਕਰਨ ਦੀਆਂ ਚੋਰ ਮੋਰੀਆਂ ਸਾਨੂੰ ਮਿਲ ਹੀ ਜਾਣ। ਵੀਰਵਾਰ ਨੂੰ ਪ੍ਰੀਮੀਅਰ ਤੇ ਉਨ•ਾਂ ਦੇ ਮੰਤਰੀਮੰਡਲ ਵੱਲੋਂ ਅਜਿਹੀ ਯੋਜਨਾ ਉੱਤੇ ਦਸਤਖ਼ਤ ਕੀਤੇ ਜਾਣ ਦੀ ਸੰਭਾਵਨਾ ਹੈ ਜਿਸ ਨਾਲ ਆਰਥਿਕ ਵਿਕਾਸ, ਰੋਜ਼ਗਾਰ ਪੈਦਾ ਕਰਨ ਤੇ ਟਰੇਡ ਮੰਤਰੀ ਵਿੱਕ ਫੈਡੇਲੀ ਨੂੰ ਅਮਰੀਕੀ ਸਟੇਟਸ ਨਾਲ ਕਾਰੋਬਾਰ ਸਬੰਧੀ ਸਿਧਿਆਂ ਗੱਲਬਾਤ ਕਰਨ ਦੀ ਸ਼ਕਤੀ ਮਿਲ ਜਾਵੇਗੀ। ਇਸ ਨਾਲ ਓਨਟਾਰੀਓ ਦੀਆਂ ਕੰਪਨੀਆਂ ਨੂੰ ਸਟੇਟ ਵੱਲੋਂ ਫੰਡ ਪ੍ਰਾਪਤ ਕਰਨ ਵਾਲੇ ਬੁਨਿਆਦੀ ਢਾਂਚੇ ਸਬੰਧੀ ਪ੍ਰੋਜੈਕਟਾਂ ਨਾਲ ਰਲ ਕੇ ਕੰਮ ਕਰਨ ਦਾ ਮੌਕਾ ਮਿਲ ਸਕਦਾ ਹੈ। ਫੋਰਡ ਨੇ ਆਖਿਆ ਕਿ ਅਸੀਂ ਮਾਰਕਿਟ ਤਕ ਪਹੁੰਚ ਨੂੰ ਬਿਹਤਰ ਬਣਾਉਣ ਤੇ ਓਨਟਾਰੀਓ ਅਤੇ ਓਹਾਇਓ ਦੇ ਕਾਰੋਬਾਰਾਂ ਨੂੰ ਚਮਕਾਉਣ ਲਈ ਕੋਸ਼ਿਸ਼ ਕਰ ਰਹੇ ਹਾਂ। ਉਨ•ਾਂ ਆਖਿਆ ਕਿ ਇਸ ਸਬੰਧ ਵਿੱਚ ਓਹਾਇਓ ਨਾਲ ਸਾਡੀ ਗੱਲਬਾਤ ਵੀ ਚੱਲ ਰਹੀ ਹੈ। ਫੋਰਡ ਨੇ ਇਹ ਵੀ ਦੱਸਿਆ ਕਿ ਅਮਰੀਕੀ ਗਵਰਨਰਜ਼ ਦਾ ਇੱਕ ਵਫਦ ਇਨਫਰਾਸਟ੍ਰਕਚਰ ਟੂਰ ਲਈ ਅਪਰੈਲ ਵਿੱਚ ਓਨਟਾਰੀਓ ਆ ਰਿਹਾ ਹੈ।