ਕੀ ਆਈ.ਸੀ.ਬੀ.ਸੀ. ਦੀ ਇਜਾਰੇਦਾਰੀ ਤੋੜਨ ਦਾ ਸਮਾਂ ਆ ਗਿਆ ਹੈ?

0
368

ਵੈਨਕੂਵਰ-ਬ੍ਰਿਟਿਸ਼ ਕੋਲੰਬੀਅਨ ਨਾਲ ਲਗਦੇ ਸੂਬੇ ਅਲਬਰਟਾ ਵਿਚ ਡਰਾਈਵਰਾਂ ਵਲੋਂ ਆਟੋ ਇਸ਼ੂਰੈਂਸ ਲਈ ਦਿੱਤੇ ਜਾਂਦੇ ਪੈਸਿਆਂ ਤੋਂ 42 ਫ਼ੀਸਦੀ ਵੱਧ ਅਦਾ ਕਰ ਰਹੇ ਹਨ। ਇਸ਼ੂਰੈਂਸ ਦਰਾਂ ਦਾ ਵਿਸ਼ਲੇਸ਼ਣ ਕੈਨੇਡਾ ਦੀਆਂ ਸਭ ਤੋਂ ਵੱਡੀਆਂ ਅਕਾਉਂਟਿੰਗ ਕੰਪਨੀ ਵਿੱਚੋਂ ਇਕ ਐਮ ਐਨ ਪੀ ਨੇ ਕੀਤਾ ਹੈ। ਕੰਪਨੀ ਜਿਸ ਨੇ ਇਕ ਹਲੂਣਾ ਦੇਣ ਵਾਲੀ ਰਿਪੋਰਟ ਪੇਸ਼ ਕੀਤੀ ਹੈ ਨੂੰ ਇਸ਼ੂਰੈਂਸ ਬਿਊਰੋ ਆਫ ਕੈਨੇਡਾ ਨੇ ਹਾਇਰ ਕੀਤਾ ਸੀ ਜਿਸ ਨੇ ਰਿਪੋਰਟ ਰਿਲੀਜ਼ ਕਰ ਦਿੱਤੀ ਹੈ। 20 ਸਫ਼ਿਆਂ ਦੀ ਰਿਪੋਰਟ ਕਹਿੰਦੀ ਹੈ ਕਿ ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਵਿਚ ਇਕੋ ਜਿਹਾ ਇਸ਼ੂਰੈਂਸ ਸਿਸਟਮ ਹੈ। ਰਿਪੋਰਟ ‘ਚ ਦੱਸਿਆ ਗਿਆ ਕਿ ਦੋਵੇਂ ਸੂਬੇ ਕਾਰ ਦੁਰਘਟਨਾਵਾਂ ਵਿਚ ਜ਼ਖ਼ਮੀ ਹੋਏ ਲੋਕਾਂ ਨੂੰ ਦਰਦ ਤੇ ਪੀੜਾ ਲਈ ਕੇਸ ਕਰਨ ਦੀ ਇਜਾਜ਼ਤ ਦਿੰਦੇ ਹਨ ਅਤੇ ਦੋਵਾਂ ਸੂਬਿਆਂ ਦੀਆਂ ਛੋਟੀਆਂ ਸੱਟਾਂ ਬਾਰੇ ਦਾਅਵਿਆਂ ਲਈ ਅਦਾਲਤੀ ਐਵਾਰਡਾਂ ਬਾਰੇ ਇਕੋ ਜਿਹੀਆਂ ਹੱਦਾਂ ਹਨ। ਦੋਵੇਂ ਸੂਬਿਆਂ ਦੇ ਲਾਜ਼ਮੀ ਕਵਰੇਜ ਨਿਯਮ ਵੀ ਇਕੋ ਜਿਹੇ ਹਨ ਅਤੇ ਸੱਟਾਂ ਦੇ ਦਾਅਵਿਆਂ ਲਈ ਬੀਸੀ ਵਿਚ 50658 ਡਾਲਰ ਅਤੇ ਅਲਬਰਟਾ ਵਿਚ 46082 ਔਸਤਨ ਅਦਾਇਗੀ ਦਾ ਪ੍ਰਬੰਧ ਹੈ ਪਰ ਦੋਵਾਂ ਵਿਚ ਵੱਡਾ ਫਰਕ ਇਹ ਹੈ ਕਿ ਅਲਬਰਟਾ ਵਿਚ ਪ੍ਰਾਈਵੇਟ ਆਟੋ ਇਸ਼ੂਰੈਂਸ ਅਤੇ ਸੁਤੰਤਰ ਮਾਰਕੀਟ ਕੰਪੀਟੀਸ਼ਨ ਹੈ ਜਦਕਿ ਬ੍ਰਿਟਿਸ਼ ਕੋਲੰਬੀਆ ਵਿਚ ਆਈਸੀਬੀਸੀ ਰਾਹੀਂ ਮੁੱਢਲੀ ਆਟੋ ਇਸ਼ੂਰੈਂਸ ‘ਤੇ ਸਰਕਾਰ ਦੀ ਇਜਾਰੇਦਾਰੀ ਹੈ। ਰਿਪੋਰਟ ਦਾ ਕਹਿਣਾ ਕਿ ਜਦੋਂ ਆਟੋ ਇਸ਼ੂਰੈਂਸ ਪ੍ਰੀਮੀਅਮਸ ਦੀ ਗੱਲ ਆਉਂਦੀ ਹੈ ਤਾਂ ਦੋਵਾਂ ਸੂਬਿਆਂ ਵਿਚ ਦਰਾਂ ਦਾ ਕਾਫੀ ਫਰਕ ਹੈ। ਰਿਪੋਰਟ ਵਿਚ ਸਿੱਟਾ ਕੱਢਿਆ ਗਿਆ ਕਿ ਅਲਬਰਟਾ ਨਾਲੋਂ ਬੀਸੀ ਵਿਚ ਬਹੁਤੇ ਡਰਾਈਵਰਾਂ ਨੂੰ ਉਸੇ ਤਰ•ਾਂ ਦੇ ਕਵਰੇਜ ਲਈ ਕਾਫੀ ਜ਼ਿਆਦਾ ਪ੍ਰੀਮੀਅਮ ਦੇਣਾ ਪੈਂਦਾ ਹੈ।