ਮੈਟੇਲਿਕ ਆਈ ਮੇਕਅੱਪ

0
364

ਮੁੰਬਈਫੈਸ਼ਨ ਤਾਂ ਹਰ ਦਿਨ ਬਦਲਦਾ ਰਹਿੰਦਾ ਹੈ, ਜਿਸ ਨੂੰ ਲੋਕ ਫੁਲ ਆਨ ਫਾਲੋ ਕਰਦੇ ਹਨ, ਖਾਸ ਕਰਕੇ ਲੜਕੀਆਂ ਤਾਂ ਬਰਾਂਡੇਡ ਕੱਪੜਿਆਂ ਦੇ ਨਾਲ ਅਕਸੈੱਸਰੀਜ਼ ਅਤੇ ਮੇਕਅੱਪ ਵੀ ਰਵਾਇਤ ਦੇ ਹਿਸਾਬ ਨਾਲ ਹੀ ਚੂਜ਼ ਕਰਦੀਆਂ ਹਨ। ਫੈਸ਼ਨਪ੍ਰਸਤ ਔਰਤਾਂ ਬਾਲੀਵੁੱਡ ਹਸਤੀਆਂ ਦੇ ਫੈਸ਼ਨ ਤੋਂ ਖੂਬ ਪ੍ਰਭਾਵਿਤ ਹੁੰਦੀਆਂ ਹਨ। ਦਮਦਾਰ ਪ੍ਰਸਨੈਲਿਟੀ ਅਤੇ ਇੰਟਪ੍ਰੈਸਿਵ ਲੁਕ ਲਈ ਇਕ ਤਰਾਂ ਬਹੁਤ ਜ਼ਰੂਰੀ ਹੈ। ਚਿਹਰੇ ਦੀ ਸੁੰਦਰਤਾ ਨੈਣ-ਨਕਸ਼ ’ਤੇ ਨਿਰਭਰ ਕਰਦੀ ਹੈ, ਜਿਸ ’ਚ ਅੱਖਾਂ ਨੂੰ ਸਭ ਤੋਂ ਅਟ੍ਰੈਕਟਿਵ ਮੰਨਿਆ ਜਾਂਦਾ ਹੈ। ਉਥੇ ਹੀ ਆਈ ਮੇਕਅੱਪ ਇਸਨੂੰ ਹੋਰ ਵੀ ਜ਼ਿਆਦਾ ਇੰਪ੍ਰੈਸਿਵ ਬਣਾ ਦਿੰਦਾ ਹੈ। ਤੁਹਾਡੇ ’ਤੇ ਕਿਸ ਤਰਾਂ ਦੀ ਪੋਸ਼ਾਕ ਅਤੇ ਅਕਸੈੱਸਰੀਜ਼ ਸੂਟ ਕਰਦੀ ਹੈ, ਇਹ ਤਾਂ ਹੌਲੀ-ਹੌਲੀ ਤੁਹਾਨੂੰ ਪਤਾ ਲੱਗ ਜਾਂਦਾ ਹੈ ਹਰ ਮੇਕਅੱਪ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ।

ਮਾਡਰਨ ਜ਼ਮਾਨੇ ’ਚ ਅਜਿਹੇ ਬਹੁਤ ਸਾਰੇ ਮੇਕਅੱਪ ਟਿ੍ਰਕਸ ਮੌਜੂਦ ਹਨ ਜੋ ਤੁਹਾਡੀਆਂ ਅੱਖਾਂ ਨੂੰ ਅਟ੍ਰੈਕਟਿਵ ਦਿਖਾਉਂਦੇ ਹਨ। ਗਲਿਟਰ, ਮੈਟ, ਸਮੋਕੀ ਮੇਕਅੱਪ ਦਾ ਖੂਬ ਫੈਸ਼ਨ ਦੇਖਣ ਨੂੰ ਮਿਲਦਾ ਹੈ। ਨਾਈਟ ਜਾਂ ਕਾਕਟੇਲ ਪਾਰਟੀ ‘ਚ ਸਮੋਕੀ ਮੇਕਅੱਪ ਤੁਹਾਨੂੰ ਬੋਲਡ ਲੁਕ ਦਿੰਦਾ ਹੈ ਪਰ ਇਨੀਂ ਦਿਨੀਂ ਮਰਮੇਡ ਸਟਾਈਲ ਮਰਮੇਡ ਮਤਲਬ ਜਲਪਰੀ ਵਾਂਗ ਚਮਕ ਦਾ ਡਾਰਕ ਆਈ ਮੇਕਅੱਪ। ਇਸ ਸ਼ਿਮਰੀ ਅਤੇ ਸ਼ਾਇਨੀ ਸ਼ੈਡੋ ਨਾਲ ਅੱਖਾਂ ਦੀ ਸੁੰਦਰਤਾ ਹੋਰ ਵੀ ਦੁਗਣੀ ਹੋ ਜਾਂਦੀ ਹੈ। ਖਾਸ ਤੌਰ ’ਤੇ ਰਾਤ ਫੰਕਸ਼ਨ ਜਾਂ ਡੀ. ਜੇ. ਪਾਰਟੀ ‘ਚ ਮੈਟੇਲਿਕ ਮੇਕਅੱਪ ਬਹੁਤ ਹੀ ਟ੍ਰਡੀ ਅਤੇ ਹੌਟ ਲੁਕ ਦਿੰਦਾ ਹੈ। ਮਜ਼ੇ ਦੀ ਤਾਂ ਇਹ ਹੈ ਕਿ ਇਸਨੂੰ ਤੁਸੀਂ ਹਰ ਪੋਸ਼ਾਕ ਨਾਲ ਮੈਚ ਕਰ ਸਕਦੇ ਹੋ। ਉਂਝ ਤਾਂ ਗੋਲਡਨ, ਕਾਲਾ ਅਤੇ ਸਿਲਵਰ ਰੰਗ ਆਮ ਇਸਤੇਮਾਲ ਕੀਤੇ ਜਾਣ ਵਾਲੇ ਆਈਸ਼ੈਡੋ ਹਨ ਪਰ ਇਨੀਂ ਦਿਨੀਂ ਡਾਰਕ ਹਰਾ, ਨੀਲਾ, ਗੁਲਾਬੀ, ਲਾਲ, ਭੂਰਾ ਅਤੇ ਪੀਲੇ ਰੰਗ ਦੇ ਆਈਸ਼ੌਡੋ ਕਾਫੀ ਪਸੰਦ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਮੈਟੋਲਿਕ ਆਈਲਾਈਨਰ ਵੀ ਲੜਕੀਆਂ ਵੱਲੋਂ ਬਹੁਤ ਪਸੰਦ ਕੀਤੇ ਜਾ ਰਹੇ ਹਨ। ਆਈਸ਼ੈਡੋ ਦੀ ਥਾਂ ਤੁਸੀਂ ਰੰਗਦਾਰ ਮੈਟੇਲਿਕ ਲਾਈਨਰ ਦੀ ਵਰਤੋਂ ਕਰ ਸਕਦੇ ਹੋ।

ਕੁਝ ਗੱਲਾਂ ਦਾ ਰੱਖੋ ਧਿਆਨ

ਅੱਖਾਂ ਅਨਮੋਲ ਹਨ, ਇਸ ਦੇ ਲਈ ਬੈਸਟ ਕੁਆਲਿਟੀ ਦੇ ਹੀ ਮੇਕਅੱਪ ਪ੍ਰੋਡਕਟ ਦੀ ਵਰਤੋਂ ਕਰੋ। ਸਸਤੇ ਪ੍ਰੋਡਟਕ ਤੁਹਾਡੀਆਂ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। – ਆਈਸ਼ੈਡੋ ਅਪਲਾਈ ਕਰਨ ਲਈ ਪਹਿਲਾਂ ਆਈਲਿਡ ’ਤੇ ਇਕ ਬੂੰਦ ਪ੍ਰਾਈਮਰ ਜ਼ਰੂਰ ਲਗਾ ਲਓ ਕਿਉਂਕਿ ਕ੍ਰੀਜ਼ ਲਾਈਨ ਫੈਲ ਜਾਂਦਾ ਹੈ ਪਰ ਜੇ ਤੁਸੀਂ ਪ੍ਰਾਈਮਰ ਯੂਜ਼ ਕਰੋਗੇ ਤਾਂ ਆਈਸ਼ੈਡੋ ਫੈਲੇਗਾ ਨਹੀਂ ਅਤੇ ਲੰਮੇ ਸਮੇਂ ਤੱਕ ਟਿਕਿਆ ਰਹੇਗਾ – ਜੇ ਤੁਸੀਂ ਸਮੋਕੀ ਲੁਕ ਆਈ ਮੇਕਅੱਪ ਚਾਹੁੰਦੇ ਹੋ ਤਾਂ ਪਹਿਲਾਂ ਜੈੱਲ ਆਈਲਾਈਨਰ ਲਗਾ ਲਓ, ਫਿਰ ਸਮਜਰ ਬਰੱਸ਼ ਨਾਲ ਚੰਗੀ ਤਰਾਂ ਸਮੱਜ ਕਰ ਲਓ। ਉਸ ਤੋਂ ਬਾਅਦ ਆਪਣੀ ਪਸੰਦ ਦਾ ਆਈਸ਼ੈਡੋ ਚੁਣੋ। ਤੁਸੀਂ ਦੋ ਕਲਰ ਮਿਕਸ ਕੰਟ੍ਰਾਸਟ ਕਰ ਸਕਦੇ ਹੋ। ਆਈਸ਼ੈਡੋ ਗੋਲਾਈ ’ਚ ਅਪਲਾਈ ਕਰੋ।