ਮੈਂ ਅਦਾਕਾਰੀ ’ਤੇ ਅੰਦਰਲੇ ਲੇਖਕ ਨੂੰ ਹਾਵੀ ਨਹੀਂ ਹੋਣ ਦਿੰਦਾ-ਮਨੂ ਰਿਸ਼ੀ

0
375

ਮੁੰਬਈ-ਅਭਿਨੇਤਾ ਮਨੂ ਰਿਸ਼ੀ ਦਾ ਕਹਿਣਾ ਹੈ ਕਿ ਉਹ ਆਪਣੇ ਅੰਦਰਲੇ ਲੇਖਕ ਨੂੰ ਅਦਾਕਾਰੀ ’ਤੇ ਹਾਵੀ ਨਹੀਂ ਹੋਣ ਦਿੰਦੇ। ਉਨਾਂ ਕਿਹਾ ਕਿ ਅਭਿਨੈ ’ਤੇ ਉਹ ਲੇਖਣੀ ਦਾ ਬਹੁਤਾ ਪਰਛਾਵਾਂ ਨਹੀਂ ਪੈਣ ਦਿੰਦੇ ਤੇ ਕੁਦਰਤੀ ਢੰਗ ਨਾਲ ਅੱਗੇ ਵਧਦੇ ਹਨ। ਮਨੂ ਰਿਸ਼ੀ ਨੇ ‘ਓਏ ਲੱਕੀ ਲੱਕੀ ਓਏ‘, ‘ਆਖੋਂ ਦੇਖੀ‘ ਤੇ ‘ਪਤੀ ਪਤਨੀ ਔਰ ਵੋਹ‘ ਵਿਚ ਯਾਦਗਾਰੀ ਭੂਮਿਕਾਵਾਂ ਨਿਭਾਈਆਂ ਹਨ। ਲੇਖਕ ਵਜੋਂ ਉਹ ‘ਰਾਜਮਾ ਚਾਵਲ‘, ‘ਨਾਨੂ ਕੀ ਜਾਨੂੰ‘ ਲਈ ਕੰਮ ਕਰ ਚੁੱਕੇ ਹਨ। ਉਨਾਂ ‘ਓਏ ਲੱਕੀ‘, ‘ਯੇਹ ਸਾਲੀ ਜ਼ਿੰਦਗੀ‘, ‘ਆਇਸ਼ਾ‘ ਤੇ ‘ਟਿਊਬਲਾਈਟ‘ ਦੇ ਡਾਇਲਾਗ ਵੀ ਲਿਖੇ ਹਨ। ਉਨਾਂ ਕਿਹਾ ਕਿ ਲੇਖਕ ਵਜੋਂ ਅਦਾਕਾਰੀ ਕਾਫ਼ੀ ਮਦਦ ਕਰਦੀ ਹੈ। ਅਦਾਕਾਰ ਵਜੋਂ ਲੇਖਣੀ ‘ਚ ਭੂਮਿਕਾਵਾਂ ਨੂੰ ਦੇਖਣ ਦਾ ਇਕ ਨਜ਼ਰੀਆ ਆ ਜਾਂਦਾ ਹੈ। ਲੇਖਕ ਵਜੋਂ ਮਨੂ ਆਪਣੇ ਅੰਦਰਲੇ ਅਦਾਕਾਰ ਨੂੰ ਵਰਤਦੇ ਹਨ, ਪਰ ਅਦਾਕਾਰੀ ਕਰਦੇ ਸਮੇਂ ਲੇਖਕ ਨੂੰ ਨਹੀਂ ਵਰਤਦੇ ਕਿਉਂਕਿ ਉਨਾਂ ਨੂੰ ਲੱਗਦਾ ਹੈ ਕਿ ਇਸ ਦੀ ਲੋੜ ਨਹੀਂ ਹੁੰਦੀ। ਉਨਾਂ ਕਿਹਾ ਕਿ ਲਿਖਣਾ ਤੇ ਅਭਿਨੈ ਨਜ਼ਰੀਏ ’ਤੇ ਨਿਰਭਰ ਕਰਦਾ ਹੈ। ਉਨਾਂ ਦੀਆਂ ਆਉਣ ਵਾਲੀਆਂ ਫ਼ਿਲਮਾਂ ‘ਚ ‘ਸ਼ੁਭ ਮੰਗਲ ਸਾਵਧਾਨ‘, ‘ਦੂਰਦਰਸ਼ਨ‘ ਤੇ ‘ਅੰਗਰੇਜ਼ੀ ਮੀਡੀਅਮ‘ ਸ਼ਾਮਲ ਹਨ।