ਪੰਜਾਬੀ ਫਿਲਮ ਡਾਇਰੈਕਟਰ ਅਤੇ ਪ੍ਰੋਡਿਊਸਰ ਰਵਿੰਦਰ ਰਵੀ ਹੋਏ ਜਰਨੈਲ ਸਿੰਘ ਆਰਟਿਸਟ ਦੀਆਂ ਕਲਾ ਕਿ੍ਰਤਾਂ ਦੇ ਰੂਬਰੂ

0
388

ਸਰੀ (ਹਰਦਮ ਮਾਨ)-ਪੰਜਾਬੀ ਫਿਲਮਾਂ ਦੇ ਪ੍ਰਸਿੱਧ ਲੇਖਕ, ਪ੍ਰੋਡਿਊਸਰ ਅਤੇ ਡਾਇਰੈਕਟਰ ਰਵਿੰਦਰ ਰਵੀ ਆਪਣੀ ਕੈਨੇਡਾ ਦੀ ਫੇਰੀ ਸਮੇਂ ਸਰੀ ਵਿਖੇ ਆਏ ਤਾਂ ਉਹ ਕੁਝ ਸਮੇਂ ਲਈ ਵਿਸ਼ਵ ਪ੍ਰਸਿੱਧ ਚਿੱਤਰਕਾਰ ਜਰਨੈਲ ਸਿੰਘ ਦੀ ਆਰਟ ਗੈਲਰੀ ਵਿਚ ਗਏ। ਉਨਾਂ ਦੇ ਨਾਲ ਉਨਾਂ ਦੇ ਦੋਸਤ ਸ਼ਰਨਜੀਤ, ਬਲਰਾਜ ਬਾਸੀ, ਮੋਹਨ ਗਿੱਲ ਵੀ ਸਨ। ਜਰਨੈਲ ਸਿੰਘ ਦੇ ਚਿਤਰਾਂ ਨੂੰ ਉਨਾਂ ਬੜੀ ਨੀਝ ਨਾਲ ਤੱਕਿਆ ਅਤੇ ਮਾਣਿਆਂ। ਇਨਾਂ ਕਲਾਕਿ੍ਰਤਾਂ ਬਾਰੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਉਨਾਂ ਕਿਹਾ ਕਿ ਇਨਾਂ ਕਮਾਲ ਦੇ ਚਿਤਰਾਂ ਨੂੰ ਦੇਖ ਕੇ ਰੂਹ ਦੀ ਤਿ੍ਰਪਤੀ ਹੋ ਗਈ ਹੈ। ਇਨਾਂ ਵਿਚ ਪੰਜਾਬ ਦੀ ਧਰਤੀ ਦੀ ਮਹਿਕ ਹੈ, ਪੰਜਾਬੀ ਸੱਭਿਆਚਾਰ ਦੀ ਬਾਖੂਬੀ ਪੇਸ਼ਕਾਰੀ ਹੈ ਅਤੇ ਪੰਜਾਬੀ ਵਿਰਾਸਤ ਦੀ ਦਾਰਸ਼ਨਿਕਤਾ ਹੈ। ਇਨਾਂ ਚਿਤਰਾਂ ਰਾਹੀਂ ਸਿੱਖ ਧਰਮ ਦੀ ਮਹਾਨਤਾ ਦੇ ਰੂਬਰੂ ਹੋਣ ਦਾ ਮੌਕਾ ਮਿਲਦਾ ਹੈ। ਉਨਾਂ ਜਰਨੈਲ ਸਿੰਘ ਆਰਟਿਸਟ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਸੱਚਮੁੱਚ ਪੰਜਾਬੀ ਵਿਰਸੇ ਨੂੰ ਪੰਜਾਬ ਤੋਂ ਬਾਹਰ ਦਰਸਾਉਣ ਅਤੇ ਫੈਲਾਉਣ ਦਾ ਮਹਾਨ ਕਾਰਜ ਕਰ ਰਹੇ ਹਨ। ਰਵਿੰਦਰ ਰਵੀ ਨੇ ਜਰਨੈਲ ਸਿੰਘ ਨਾਲ ਗੱਲਬਾਤ ਕਰਦਿਆਂ ਉਨਾਂ ਛਿਣਾਂ ਬਾਰੇ ਜਾਣਨਾ ਚਾਹਿਆ ਜਿਨਾਂ ਦੌਰਾਨ ਕਿਸੇ ਚਿਤਰ ਦੀ ਰੂਪਰੇਖਾ ਚਿਤਰਕਾਰ ਦੇ ਜ਼ਿਹਨ ਵਿਚ ਉਪਜਦੀ ਹੈ ਤਾਂ ਜਰਨੈਲ ਸਿੰਘ ਨੇ ਕਿਹਾ ਪਹਿਲਾਂ ਤਾਂ ਕਲਪਨਾ ਵਿਚ ਹੀ ਚਿਤਰ ਉਸਰਦਾ ਅਤੇ ਫਿਰ ਚਿਤਰ ਉਲੀਕਣ ਬਾਅਦ ਉਸ ਵਿਚ ਹੋਰ ਵਾਧਾ ਹੁੰਦਾ ਰਹਿੰਦਾ ਹੈ।