ਚੀਨ ’ਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 2000 ਤੋਂ ਵੱਧ ਹੋ ਚੁੱਕੀਆਂ ਨੇ ਮੌਤਾਂ

0
376

ਨਵੀਂ ਦਿੱਲੀ-ਚੀਨ ‘ਚ ਕੋਰੋਨਾ ਵਾਈਰਸ ਕਾਰਨ ਮਰਨ ਵਾਲਿਆ ਦੀ ਗਿਣਤੀ 2000 ਤੋਂ ਪਾਰ ਹੋ ਗਈ ਹੈ, ਜਦਕਿ 75,196 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ। ਪਰ ਇਸ ਦੌਰਾਨ ਹੀ ਦੁਨੀਆਂ ਲਈ ਇੱਕ ਚੰਗੀ ਖਬਰ ਸਾਹਮਣੇ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਕਰਿਬ ਪਿਛਲੇ 2 ਮਹੀਨਿਆਂ ਦੌਰਾਨ ਕੋਰੋਨਾ ਵਾਇਰਸ ਕਾਰਨ ਹਰ ਰੋਜ਼ 100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਰਹੀ ਸੀ ਪਰ ਹੁਣ ਪਹਿਲੀ ਵਾਰ ਇਹ ਅੰਕੜਾਂ ਘਟਿਆ ਹੈ ਜੋ ਕਿ 100 ਤੋਂ ਹੇਠਾਂ ਆ ਗਿਆ ਹੈ। ਖੈਰ ਕੋਰੋਨਾ ਵਾਇਰਸ ਦਾ ਕਹਿਰ ਖਤਮ ਤਾਂ ਨਹੀਂ ਹੋਇਆ ਪਰ ਇਸ ਦਾ ਅਸਰ ਘੱਟ ਰਿਹਾ ਹੈ, ਜੋ ਕਿ ਚੀਨ ਅਤੇ ਦੂਜੇ ਮੁਲਕਾਂ ਲਈ ਇੱਕ ਚੰਗੀ ਖਬਰ ਹੈ। ਨਿਊਜ਼ ਚੈਨਲ ਆਜਤਕ ਦੀ ਖਬਰ ਅਨੁਸਾਰ ਪੂਰੀ ਦੁਨੀਆਂ ‘ਚ ਹੁਣ ਤੱਕ ਕੋਰੋਨਾ ਵਾਇਰਸ ਦੇ ਕਰੀਬ 75,196 ਮਰੀਜ ਸਾਹਮਣੇ ਆ ਚੁੱਕੇ ਹਨ ਜਿਨਾਂ ‘ਚੋਂ 74,185 ਲੋਕ ਸਿਰਫ ਚੀਨ ਦੇ ਹੀ ਹਨ ਜਦੋਂ ਕਿ 2009 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 2004 ਮੌਤਾਂ ਸਿਰਫ ਚੀਨ ‘ਚ ਹੀ ਹੋਈਆਂ ਹਨ।