ਕਰਿਕਟਰ ਹਰਭਜਨ ਸਿੰਘ ਬਣਿਆ ਅਦਾਕਾਰ

0
355

ਭਾਰਤੀ ਕਰਿਕਟਰ ਟੀਮ ਦੇ ਸਪਿੰਨਰ ਹਰਭਜਨ ਸਿੰਘ ਨੇ ਜਿੱਥੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਪੂਰੇ ਵਿਸ਼ਵ ਦੇ ਕਰਿਕਟਰ ਪ੍ਰੇਮੀਆਂ ਦਾ ਦਿਲ ਜਿੱਤਿਆ ਹੈ ਉੱਥੇ ਹੁਣ ਉਹ ਆਪਣੀ ਅਦਾਕਾਰੀ ਰਾਹੀਂ ਭਾਰਤੀ ਦਰਸ਼ਕਾਂ ਦਾ ਮੰਨ ਜਿੱਤਣ ਆ ਰਿਹਾ ਹੈ। ਬਹੁਤ ਜਲਦ ਹਰਭਜਨ ਸਿੰਘ ਸਿਲਵਰ ਸਕਰੀਨ ’ਤੇ ਆਪਣਾ ਜਲਵਾ ਬਿਖੇਰਦਾ ਹੋਇਆ ਨਜ਼ਰ ਆਵੇਗਾ। ਫਿਲਮ ‘ਫਰੈਂਡਸ਼ਿਪ’ ਨਾਲ ਉਹ ਐਕਟਿੰਗ ਡੈਬਿਊ ਕਰਨ ਦੇ ਲਈ ਤਿਆਰ ਹਨ। ਭਾਰਤੀ ਸਿਨੇਮਾ ਵਿਚ ਅਜਿਹਾ ਪਹਿਲੀ ਵਾਰ ਹੋਵੇਗਾ, ਜਦ ਕਿਸੇ ਫਿਲਮ ਵਿਚ ਕੋਈ ਕਰਿਕਟਰ ਲੀਡ ਰੋਲ ਵਿਚ ਹੋਵੇਗਾ। ਮੇਕਸ ਨੇ ਟਵਿੱਟਰ ਉਤੇ ਇਸ ਫਿਲਮ ਦਾ ਫਸਟ ਪੋਸਟਰ ਸ਼ੇਅਰ ਕੀਤਾ ਹੈ। ਪੋਸਟਰ ਵਿਚ ਕਿਸੇ ਦਾ ਚਿਹਰਾ ਤਾਂ ਨਹੀਂ ਦਿੱਸਦਾ, ਪਰ ਇਸ ਵਿੱਚ ਹਥਕੜੀ ਲੱਗੇ ਹੋਏ ਦੋ ਹੱਥ ਤੇ ਕਰਿਕਟ ਦਾ ਖਾਲੀ ਮੈਦਾਨ ਜ਼ਰੂਰ ਦਿੱਸਦਾ ਹੈ। ਫਿਲਮ ਦਾ ਨਿਰਦੇਸ਼ਨ ਜੇ. ਪੀ. ਆਰ. ਅਤੇ ਸ਼ਾਮ ਸੂਰਿਆ ਨੇ ਕੀਤਾ ਹੈ। ਇਹ ਹਿੰਦੀ ਦੇ ਨਾਲ ਹੀ ਤਮਿਲ ਵਿਚ ਵੀ ਰਿਲੀਜ਼ ਹੋਵੇਗੀ। ਇੱਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਹਰਭਜਨ ਸਿੰਘ ਦੀ ਇਕ ਸੰਗੀਤਕ ਐਲਬਮ ਵੀ ਜਾਰੀ ਹੋ ਚੁੱਕੀ ਹੈ। ਹਰਭਜਨ ਸਿੰਘ ਨੇ ਜਿੱਥੇ ਪੰਜਾਬ ਦਾ ਬੱਚਾ ਬੱਚਾ ਪਸੰਦ ਕਰਦਾ ਹੈ ਉੱਥੇ ਪੂਰੇ ਦੇਸ਼ ਵਿਚ ਉਸਦੇ ਪ੍ਰਸ਼ੰਸਕ ਹਨ।