ਚੋਣਾਂ ’ਚ ਚੀਨੀ ਦਖ਼ਲਅੰਦਾਜ਼ੀ ਬਾਰੇ ਸੀਐਸਆਈਐਸ ਦੀ ਖੁਫ਼ੀਆ ਜਾਣਕਾਰੀ ’ਤੇ ਜਸਟਿਨ ਟਰੂਡੋ ਨੂੰ ਸ਼ੱਕ

0
9

ਓਟਵਾ-ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਦੇਸ਼ੀ ਦਖਲਅੰਦਾਜ਼ੀ ਬਾਰੇ ਜਨਤਕ ਜਾਂਚ ਵਿਖੇ ਬਿਆਨ ਦਰਜ ਕਰਵਾਉਣ ਦੌਰਾਨ ਚੀਨ ਦੀ ਚੋਣਾਂ ਵਿਚ ਦਖਲਅੰਦਾਜ਼ੀ ਬਾਰੇ ਪ੍ਰਭਾਵਸ਼ੀਲਤਾ ਨੂੰ ਘੱਟ ਕਰਦਿਆਂ ਬੀਜਿੰਗ ਦੇ ਨਿਰਦੇਸ਼ਤ ਪ੍ਰਭਾਵੀ ਕਾਰਜਾਂ ਬਾਰੇ ਕੈਨੇਡਾ ਦੀ ਜਾਸੂਸੀ ਏਜੰਸੀ ਸੀਐਸਆਈਐਸ ਦੀ ਖੁਫ਼ੀਆ ਜਾਣਕਾਰੀ ਦੀ ਭਰੋਸੇਯੋਗਤਾ ’ਤੇ ਸਵਾਲ ਉਠਾਏ ਹਨ। ਵਿਦੇਸ਼ੀ ਦਖਲਅੰਦਾਜ਼ੀ ਦੀ ਜਾਂਚ ਦੇ ਪਹਿਲੇ ਪੜਾਅ ਵਿਚ ਟਰੂਡੋ ਅੰਤਿਮ ਗਵਾਹ ਸਨ। ਇਹ ਇਨਕੁਆਰੀ 2019 ਅਤੇ 2021 ਦੀਆਂ ਚੋਣਾਂ ਵਿਚ ਅਧੁਨਿਕ ਚੀਨੀ ਆਪਰੇਸ਼ਨ ਦੀ ਰੂਪਰੇਖਾ ਬਾਰੇ ਮੁੱਖ ਵਿਰੋਧੀ ਪਾਰਟੀਆਂ ਅਤੇ ਮੀਡੀਆ ਵਿਚ ਛਪੀਆਂ ਰਿਪੋਰਟਾਂ ਦੇ ਦਬਾਅ ਪਿੱਛੋਂ ਪਿਛਲੇ ਸਾਲ ਸਤੰਬਰ ਵਿਚ ਬਿਠਾਈ ਗਈ ਸੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਜਾਣਕਾਰੀ ਦੇਣ ਵਾਲੇ 21 ਫਰਵਰੀ 2023 ਦੇ ਨੋਟਸ ਜਿਹੜੇ ਜਨਤਕ ਜਾਂਚ ਤੋਂ ਇਕ ਦਿਨ ਪਹਿਲਾਂ ਪੇਸ਼ ਕੀਤੇ ਗਏ ਸਨ ਸਮੇਤ ਕੈਨੇਡੀਅਨ ਸਕਿਉਰਟੀ ਇੰਟੈਲੀਜੈਂਸ ਸਰਵਿਸ ਵਲੋਂ ਇਕੱਤਰ ਕੀਤੀ ਜਾਣਕਾਰੀ ਦੀ ਭਰੋਸੇਯੋਗਤਾ ਨੂੰ ਤੁਛ ਜਿਹੀ ਮਹੱਤਤਾ ਦਿੱਤੀ। ਇਹ ਦਸਤਾਵੇਜ਼ ਕਹਿੰਦਾ ਹੈ ਕਿ ਬੀਜਿੰਗ ਨੇ ਚੁਪ-ਚਪੀਤੇ ਅਤੇ ਧੋਖੇ ਨਾਲ 2019 ਅਤੇ 2021 ਦੀਆਂ ਆਮ ਚੋਣਾਂ ਵਿਚ ਦਖਲ ਦਿੱਤਾ ਹੈ। ਟਰੂਡੋ ਨੇ ਕਿਹਾ ਕਿ ਉਹ ਜੋ ਕੁਝ ਕਹਿ ਰਿਹਾ ਹੈ ਉਸ ਦੀ ਤੁਹਾਨੂੰੇ ਇਕ ਖਾਸ ਜਾਗਰੂਕਤਾ ਨਾਲ ਖੁਫ਼ੀਆ ਜਾਣਕਾਰੀ ਲੈਣੀ ਪਵੇਗੀ। ਇਸ ਦੀ ਅਜੇ ਪੁਸ਼ਟੀ ਕਰਨ ਦੀ ਲੋੜ ਹੈ ਅਤੇ ਇਹ 100 ਫ਼ੀਸਦੀ ਸਹੀ ਨਹੀਂ ਹੋ ਸਕਦੀ। ਉਨ੍ਹਾਂ ਪਿਛਲੇ ਸਾਲ ‘ ਦੀ ਗਲੋਬ ਐਂਡ ਮੇਲ’ ਵਲੋਂ ਪਹਿਲੀ ਵਾਰ ਛਾਪੀ ਸੀਐਸਆਈਐਸ ਦੀ ਖੁਫ਼ੀਆ ਰਿਪੋਰਟ ਨੂੰ ਵੀ ਨਕਾਰਿਆ ਸੀ ਕਿ ਵੈਨਕੂਵਰ ਵਿਚ ਚੀਨੀ ਕੂਟਨੀਤਕ ਨੇ ਆਨ ਰਿਕਾਰਡ ਕਿਹਾ ਸੀ ਕਿ ਬੀਜਿੰਗ ਨੇ ਐਰਿਨ ਓਟੂਲ ਦੀ ਅਗਵਾਈ ਵਿਚ ਕੰਸਰਵੇਟਿਵ ਦੀ ਥਾਂ ਲਿਬਰਲ ਘੱਟਗਿਣਤੀ ਸਰਕਾਰ ਦੀ ਚੋਣ ਨੂੰ ਤਰਜੀਹ ਦਿੱਤੀ ਹੈ। ਓਟੂਲ ਦੀ ਅਗਵਾਈ ਵਿਚ ਕੰਸਰਵੇਟਿਵਾਂ ਨੇ ਅਮਰੀਕਾ ਅਤੇ ਆਸਟਰੇਲੀਆ ਵਰਗੇ ਭਾਈਵਾਲਾਂ ਦੇ ਵਿਚਾਰਾਂ ਵਰਗਾ ਬੀਜਿੰਗ ਖਿਲਾਫ ਸਖਤ ਸਟੈਂਡ ਲਿਆ। ਟਰੂਡੋ ਨੇ ਕਿਹਾ ਕਿ ਉਹ ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕਰਦੇ ਕਿ ਵਿਅਕਤੀਗਤ ਅਧਿਕਾਰੀਆਂ ਨੇ ਲਿਬਰਲ ਲਈ ਤਰਜੀਹ ਦਿੱਤੀ ਹੋਵੇਗੀ ਪਰ ਇਹ ਗੱਲ ਬਹੁਤ ਅਸੰਭਵ ਜਾਪਦੀ ਹੈ ਕਿ ਚੀਨ ਸਰਕਾਰ ਨੇ ਲਿਬਰਲ ਸਰਕਾਰ ਲਈ ਤਰਜੀਹ ਦਿੱਤੀ ਹੋਵੇਗੀ। ਉਨ੍ਹਾਂ ਕਿਹਾ ਕਿ ਕੈਨੇਡੀਅਨ ਨਾਗਰਿਕਾਂ ਮਾਈਕਲ ਸਪੈਵਰ ਅਤੇ ਮਾਈਕਲ ਕੋਵਰਿਗ ਨੂੰ ਕੈਦ ਕਰਨ ਨੂੰ ਲੈ ਕੇ ਸ਼ਾਸਨ ਚਲਾ ਰਹੇ ਲਿਬਰਲਜ਼ ਦੇ ਬੀਜਿੰਗ ਨਾਲ ਤਣਾਅਪੂਰਨ ਸਬੰਧ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਵਿਚ ਜੋ ਕੁਝ ਵਾਪਰਿਆ ਉਸ ਲਈ ਕੂਟਨੀਤਕ ਆਪਣੇ ਉੱਚ ਅਧਿਕਾਰੀਆਂ ਕੋਲ ਸ਼ੇਖੀ ਮਾਰ ਸਕਦੇ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਕਾਰਨ ਅਜਿਹਾ ਹੋਇਆ ਹੈ। ਸ਼ੇਖੀ ਕੁਝ ਨਹੀਂ ਕਰਦੀ।