Spicejet ਨੂੰ ਲੈ ਕੇ ਵੱਡੀ ਅਪਡੇਟ, ਏਅਰਲਾਈਨ ਦੇ ਕਮਰਸ਼ੀਅਲ ਅਫ਼ਸਰ ਸਮੇਤ ਟੀਮ ਦੇ ਕਈ ਮੈਂਬਰਾਂ ਨੇ ਦਿੱਤਾ ਅਸਤੀਫਾ

0
13

ਨਵੀਂ ਦਿੱਲੀ : ਸਪਾਈਸਜੈੱਟ ਹਰ ਪਾਸਿਓਂ ਮੁਸੀਬਤਾਂ ਨਾਲ ਘਿਰੀ ਹੋਈ ਹੈ। ਅਜਿਹੇ ‘ਚ ਸਪਾਈਸਜੈੱਟ ਨੂੰ ਲੈ ਕੇ ਅੱਜ ਵੱਡੀ ਅਪਡੇਟ ਆਈ ਹੈ। ਸਪਾਈਸਜੈੱਟ ਨੇ ਮੰਗਲਵਾਰ ਨੂੰ ਕਿਹਾ ਕਿ ਏਅਰਲਾਈਨ ‘ਚ ਰਣਨੀਤਕ ਪੁਨਰਗਠਨ ਹੋ ਰਿਹਾ ਹੈ। ਅਜਿਹੇ ‘ਚ ਵਪਾਰਕ ਟੀਮ ਦੇ ਕੁਝ ਮੈਂਬਰਾਂ ਨੇ ਤੁਰੰਤ ਪ੍ਰਭਾਵ ਨਾਲ ਅਸਤੀਫਾ ਦੇ ਦਿੱਤਾ ਹੈ।

ਸੋਮਵਾਰ ਨੂੰ ਸੂਤਰਾਂ ਨੇ ਦੱਸਿਆ ਕਿ ਏਅਰਲਾਈਨ ਦੇ ਚੀਫ ਆਪਰੇਟਿੰਗ ਅਫਸਰ ਅਰੁਣ ਕਸ਼ਯਪ ਅਤੇ ਚੀਫ ਕਮਰਸ਼ੀਅਲ ਅਫਸਰ ਸ਼ਿਲਪਾ ਭਾਟੀਆ ਨੇ ਅਸਤੀਫਾ ਦੇ ਦਿੱਤਾ ਹੈ।

ਸਪਾਈਸਜੈੱਟ ਦੇ ਬੁਲਾਰੇ ਨੇ ਇਕ ਬਿਆਨ ‘ਚ ਇਹ ਜਾਣਕਾਰੀ ਦਿੱਤੀ ਕਿ ਸਪਾਈਸਜੈੱਟ ਦੇ ਰਣਨੀਤਕ ਪੁਨਰਗਠਨ ਦੇ ਹਿੱਸੇ ਵਜੋਂ ਮੁੱਖ ਵਪਾਰਕ ਅਧਿਕਾਰੀ ਸਮੇਤ ਵਪਾਰਕ ਟੀਮ ਦੇ ਕਈ ਮੈਂਬਰਾਂ ਨੇ ਤੁਰੰਤ ਪ੍ਰਭਾਵ ਨਾਲ ਕੰਪਨੀ ਛੱਡ ਦਿੱਤੀ ਹੈ।

ਇਸ ਤੋਂ ਇਲਾਵਾ ਬੁਲਾਰੇ ਨੇ ਹੋਰ ਦੱਸਿਆ ਕਿ ਕੰਪਨੀ ਪਿਛਲੇ ਸਾਰੇ ਵਿਵਾਦਾਂ ਦੇ ਹੱਲ ਦੀ ਪ੍ਰਕਿਰਿਆ ਨੂੰ ਤੇਜ਼ ਕਰ ਰਹੀ ਹੈ। ਅਜਿਹੇ ‘ਚ ਏਅਰਲਾਈਨ ਦੇ ਰੈਵੇਨਿਊ ਅਤੇ ਲੋਡ ਫੈਕਟਰ ‘ਚ ਕਾਫੀ ਵਾਧਾ ਦੇਖਿਆ ਜਾ ਰਿਹਾ ਹੈ।