ਸੰਯੁਕਤ ਕਿਸਾਨ ਮੋਰਚੇ ਵੱਲੋਂ ਸੁਪਰੀਮ ਕੋਰਟ ਦੇ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ

0
13

ਪਟਿਆਲਾ -ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਸਬੰਧੀ ਪਾਤੜਾਂ ਥਾਣੇ ‘ਚ ਦਰਜ ਹੋਈ ਐਫਆਈਆਰ (ਨੰਬਰ ਜ਼ੀਰੋ) ‘ਚ ਸਿੱਧੇ ਤੌਰ ‘ਤੇ ਹਰਿਆਣਾ ਪੁਲੀਸ ਦਾ ਕੋਈ ਜ਼ਿਕਰ ਨਹੀਂ ਹੈ। ਦਰਜ ਕਰਵਾਏ ਗਏ ਬਿਆਨਾਂ ‘ਚ ਆਖਿਆ ਗਿਆ ਹੈ ਕਿ ਸ਼ੁਭਕਰਨ ਦੇ ਸਿਰ ‘ਚ ਲੱਗੀ ਗੋਲੀ ਹਰਿਆਣਾ ਵਾਲੇ ਪਾਸਿਓਂ ਆਈ ਸੀ। ਸ਼ੁਭਕਰਨ ਦਾ ਪਿਤਾ ਫਰਿਆਦ ਕਰ ਰਿਹਾ ਹੈ ਕਿ ਉਸ ਦੇ ਪੁੱਤ ਦੇ ਗੋਲ਼ੀ ਮਾਰਨ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇ। ਸੰਯੁਕਤ ਕਿਸਾਨ ਮੋਰਚੇ ਨੇ ਇਸ ਕਾਰਵਾਈ ਨੂੰ ਗਲਤ ਦੱਸਿਆ ਹੈ। ਮੋਰਚੇ ਦੇ ਬੁਲਾਰੇ ਤੇ ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਐਡਵੋਕੇਟ ਪ੍ਰੇਮ ਸਿੰਘ ਭੰਗੂ ਨੇ ਸ਼ੁਭਕਰਨ ਸਿੰਘ ਦੀ ਮੌਤ ਸਬੰਧੀ ਸੁਪਰੀਮ ਕੋਰਟ ਦੇ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਐਫਆਈਆਰ ‘ਚ ਹਰਿਆਣਾ ਪੁਲੀਸ ਦਾ ਜ਼ਿਕਰ ਕਿਉਂ ਨਹੀਂ ਕੀਤਾ ਗਿਆ।