ਗਿਲਡਫੋਰਡ ਵਿਚ ਗਹਿਣਿਆਂ ਦੇ ਸਟੋਰ ’ਤੇ ਹਥਿਆਰਬੰਦ ਡਕੈਤੀ ਦੇ ਸਬੰਧ ’ਚ ਤਿੰਨ ਗਿ੍ਰਫ਼ਤਾਰ

0
11

ਸਰੀ-ਪੁਲਿਸ ਨੇ 18 ਫਰਵਰੀ ਨੂੰ 101 ਐਵੀਨਿਊ ਦੇ 15200 ਬਲਾਕ ਵਿਚ ਗਿਲਡਫੋਰਡ ਜਿਊਲਰੀ ਸਟੋਰ ’ਤੇ ਹੋਈ ਹਥਿਆਰਬੰਦ ਡਕੈਤੀ ਜਿਸ ਵਿਚ ਇਕ ਵਿਅਕਤੀ ਦੇ ਗੋਲੀ ਮਾਰ ਦਿੱਤੀ ਸੀ ਦੇ ਸਬੰਧ ਵਿਚ ਦੋ ਮਰਦਾਂ ਤੇ ਇਕ ਔਰਤ ਨੂੰ ਗਿ੍ਰਫ਼ਤਾਰ ਕੀਤਾ ਹੈ। ਜ਼ਖ਼ਮੀ ਹੋਏ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਸੀ। 27 ਫਰਵਰੀ ਨੂੰ ਕੈਲਗਰੀ ਵਿਚ ਦੋ ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ। 36 ਸਾਲਾ ਮਾਈਕਲ ਓਨੀਸਚੁਕ ਅਤੇ 32 ਸਾਲਾ ਲੈਰਿਸਾ ਕੋਵਾਨ ਖਿਲਾਫ ਡਕੈਤੀ ਲਈ ਮਨਾਹੀ ਵਾਲੇ ਹਥਿਆਰ ਦੀ ਵਰਤੋਂ ਕਰਨ, ਅਗਨੀ ਸ਼ਾਸਤਰ ਨਾਲ ਜ਼ਖ਼ਮੀ ਕਰਨ ਦਾ ਇਰਾਦਾ ਰੱਖਣ ਅਤੇ ਅਗਨੀ ਸ਼ਾਸਤਰ ਨੂੰ ਗੈਰਕਾਨੂੰਨੀ ਤਰੀਕੇ ਨਾਲ ਕੋਲ ਰੱਖਣ ਦਾ ਦੋਸ਼ ਲਗਾਇਆ ਗਿਆ ਸੀ। ਇਕ ਮਾਰਚ ਨੂੰ ਵੈਨਕੂਵਰ ਦੇ 33 ਸਾਲਾ ਵਿਅਕਤੀ ਨੂੰ ਲੈਂਗਲੀ ਵਿਚ ਡਕੈਤੀ ਦੇ ਸਬੰਧ ਵਿਚ ਗਿ੍ਰਫਤਾਰ ਕੀਤਾ ਸੀ। ਉਸ ਨੂੰ ਅਗਲੇਰੀ ਜਾਂਚ ਚੱਲਣ ਤਕ ਬਿਨ੍ਹਾਂ ਦੋਸ਼ ਦੇ ਰਿਹਾਅ ਕਰ ਦਿੱਤਾ ਸੀ।