ਫਿਲਮ ‘ਸ਼ੈਤਾਨ’ ਦਾ ਪੋਸਟਰ ਰਿਲੀਜ਼

0
20

ਮੁੰਬਈ-ਫਿਲਮ ਅਦਾਕਾਰ ਅਜੈ ਦੇਵਗਨ ਨੇ ਆਪਣੀ ਆਉਣ ਵਾਲੀ ਮਨੋਵਿਗਿਆਨਕ ਥ੍ਰਿਲਰ ਫਿਲਮ ‘ਸ਼ੈਤਾਨ‘ ਦਾ ਪੋਸਟਰ ਜਾਰੀ ਕੀਤਾ ਹੈ। ਅਜੈ ਦੇਵਗਨ ਨੇ ਇੰਸਟਾਗ੍ਰਾਮ ‘ਤੇ ਫਿਲਮ ਦਾ ਪੋਸਟਰ ਸਾਂਝਾ ਕਰਦਿਆਂ ਕਿਹਾ, ‘ਜਦੋਂ ਗੱਲ ਆਪਣੇ ਪਰਿਵਾਰ ‘ਤੇ ਆਏ ਤਾਂ ਉਹ ਹਰ # ਸ਼ੈਤਾਨ ਨਾਲ ਲੜ ਜਾਵੇਗਾ। ਇਹ ਫਿਲਮ ਸਿਨੇਮਾ ਘਰਾਂ ਵਿਚ 8 ਮਾਰਚ 2024 ਨੂੰ ਰਿਲੀਜ਼ ਹੋਵੇਗੀ।‘ ਪੋਸਟਰ ਵਿਚ ਅਜੈ ਦੇਵਗਨ ਜ਼ਬਰਦਸਤ ਅੰਦਾਜ਼ ਵਿਚ ਦਿਖਾਈ ਦੇ ਰਿਹਾ ਹੈ। ਪੋਸਟਰ ‘ਤੇ ਟਿੱਪਣੀ ਕਰਦਿਆਂ ਇਕ ਪ੍ਰਸ਼ੰਸਕ ਨੇ ਲਿਖਿਆ, ‘ਇੰਤਜ਼ਾਰ ਨਹੀਂ ਕਰ ਸਕਦਾ।‘ ਇਕ ਹੋਰ ਨੇ ਲਿਖਿਆ, ‘ਟਰੇਲਰ ਕਦੋਂ ਆਏਗਾ ਸਰ।‘ ਫਿਲਮ ਵਿੱਚ ਆਰ ਮਾਧਵਨ ਅਤੇ ਜਯੋਤਿਕਾ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਫਿਲਮ ਦੇ ਟੀਜ਼ਰ ਨੂੰ ਪ੍ਰਸ਼ੰਸਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਟੀਜ਼ਰ ਵਿੱਚ ਸ਼ੈਤਾਨ ਦੀ ਦੁਨੀਆ ਦੀ ਝਲਕ ਦਿਖਾਈ ਗਈ ਹੈ। ਫਿਲਮ ਦਾ ਨਿਰਮਾਣ ਅਜੈ ਦੇਵਗਨ ਨੇ ਕੀਤਾ ਹੈ ਜਦਕਿ ਫਿਲਮ ਦੇ ਨਿਰਦੇਸ਼ਕ ਵਿਕਾਸ ਬਹਿਲ ਹਨ।