ਫ਼ਿਲਮ ‘ਕੁਛ ਖੱਟਾ ਹੋ ਜਾਏ’ ਦਾ ਟੀਜ਼ਰ ਜਾਰੀz

0
29

ਮੁੰਬਈ-ਪੰਜਾਬੀ ਗਾਇਕ ਗੁਰੂ ਰੰਧਾਵਾ ਫ਼ਿਲਮ ‘ਕੁਛ ਖੱਟਾ ਹੋ ਜਾਏ‘ ਨਾਲ ਆਪਣੀ ਅਦਾਕਾਰੀ ਦਿਖਾਉਣ ਲਈ ਤਿਆਰ ਹੈ। ਇਹ ਫ਼ਿਲਮ ਰੁਮਾਂਟਿਕ ਹੈ। ਫ਼ਿਲਮ ਵਿੱਚ ਅਨੁਪਮ ਖੇਰ ਅਤੇ ਅਦਾਕਾਰਾ ਸਾਈ ਐੱਮ ਮੰਜਰੇਕਰ ਵੀ ਅਹਿਮ ਭੂਮਿਕਾਵਾਂ ਵਿੱਚ ਹਨ। ਅੱਜ ਨਿਰਮਾਤਾਵਾਂ ਨੇ ਫ਼ਿਲਮ ਦਾ ਟੀਜ਼ਰ ਜਾਰੀ ਕੀਤਾ ਹੈ। ਗੁਰੂ ਰੰਧਾਵਾ ਨੇ ਟੀਜ਼ਰ ਨੂੰ ਆਪਣੇ ਇੰਸਟਾਗ੍ਰਾਮ ਖਾਤੇ ‘ਤੇ ਸ਼ੇਅਰ ਕੀਤਾ ਹੈ। ਟੀਜ਼ਰ ਜਾਰੀ ਹੋਣ ਮਗਰੋਂ ਉਸ ਦੇ ਚਾਹੁਣ ਵਾਲੇ ਕਾਫੀ ਖੁਸ਼ ਹਨ। ਗਾਇਕ ਨੇ ਟੀਜ਼ਰ ਸਾਂਝਾ ਕਰਦਿਆਂ ਆਖਿਆ, ‘ਇਹ ਇਕ ਲਵ ਸਟੋਰੀ ਹੈ ਜੋ ਕੈਂਡੀ ਜਿੰਨੀ ਮਿੱਠੀ ਹੈ… ਇਹ ਸਿਰਫਿਰੇ ਮਜਨੂੰ ਦੀ ਸ਼ਾਨਦਾਰ ਜੁਗਲਬੰਦੀ ਅਤੇ ਖੂਬਸੂਰਤ ਲੈਲਾ ਦੀਆਂ ਮੋਹ ਲੈਣ ਵਾਲੀਆਂ ਅਦਾਵਾਂ ਨਾਲ ਭਰਪੂਰ ਹੈ।‘ ਫ਼ਿਲਮ ਦਾ ਨਿਰਦੇਸ਼ਕ ਜੀ ਅਸ਼ੋਕ ਹੈ ਅਤੇ ਨਿਰਮਾਤਾ ਅਮਿਤ ਅਤੇ ਲਵੀਨਾ ਭਾਟੀਆ ਹਨ। ਇਸ ਫ਼ਿਲਮ ਨਾਲ ਗੁਰੂ ਰੰਧਾਵਾ ਆਪਣਾ ਫ਼ਿਲਮੀ ਸਫ਼ਰ ਸ਼ੁਰੂ ਕਰਨ ਜਾ ਰਿਹਾ ਹੈ। ਹਾਲ ਹੀ ਵਿੱਚ ਫ਼ਿਲਮ ਦੇ ਨਿਰਮਾਤਾਵਾਂ ਨੇ ਇਸ ਸਬੰਧੀ ਇੱਕ ਪਾਰਟੀ ਦਿੱਤੀ ਸੀ। ਇਸ ਨੂੰ ਦਰਸ਼ਕਾਂ ਨੇ ਕਾਫੀ ਹੁੰਗਾਰਾ ਦਿੱਤਾ ਸੀ। ਪਾਰਟੀ ਵਿੱਚ ਰੰਧਾਵਾ ਨੇ ਗੀਤ ਵੀ ਗਾਇਆ ਸੀ। ਅਦਾਕਾਰਾ ਸਾਈ ਐੱਮ ਮੰਜਰੇਕਰ ਫ਼ਿਲਮ ਨਿਰਮਾਤਾ ਮਹੇਸ਼ ਮੰਜਰੇਕਰ ਦੀ ਧੀ ਹੈ। ਇਸ ਤੋਂ ਪਹਿਲਾਂ ਉਸ ਨੂੰ ਸਲਮਾਨ ਖ਼ਾਨ ਦੀ ਫ਼ਿਲਮ ‘ਦਬੰਗ 3‘ ਅਤੇ ਅਦੀਵੀ ਸ਼ੇਸ਼ ਨਾਲ ਫ਼ਿਲਮ ‘ਮੇਜਰ‘ ਵਿੱਚ ਵੀ ਦੇਖਿਆ ਗਿਆ ਸੀ।