ਦਿੱਲੀ ਦੇ ਪਾਲਮ ਇਲਾਕੇ ‘ਚ ਨੌਜਵਾਨ ਨੇ ਪਿਓ-ਦਾਦੀ ਤੇ 2 ਭੈਣਾਂ ਦਾ ਕੀਤਾ ਕਤਲ, ਫਿਰ ਲਾਸ਼ ਕੋਲ ਆਰਾਮ ਨਾਲ ਬੈਠਾ ਰਿਹਾ

0
79

ਨਵੀਂ ਦਿੱਲੀ, ਜਾਗਰਣ ਡਿਜੀਟਲ ਡੈਸਕ: ਪੱਛਮੀ ਦਿੱਲੀ ਦੇ ਪਾਲਮ ਇਲਾਕੇ ਵਿੱਚ ਇੱਕ ਨੌਜਵਾਨ ਵੱਲੋਂ ਇੱਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਹੱਤਿਆ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਹ ਸਾਰੀ ਘਟਨਾ ਪਾਲਮ ਥਾਣਾ ਖੇਤਰ ਅਧੀਨ ਆਉਂਦੇ ਰਾਜਨਗਰ ਪਾਰਟ-2 ਦੀ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਨੇ ਆਪਣੇ ਹੀ ਪਰਿਵਾਰ ਦੇ ਚਾਰ ਲੋਕਾਂ ਨੂੰ ਚਾਕੂ ਨਾਲ ਵਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ, ਜਾਨ ਗੁਆਉਣ ਵਾਲਿਆਂ ਵਿੱਚ ਨੌਜਵਾਨ ਦੀਆਂ ਦੋ ਭੈਣਾਂ, ਪਿਤਾ ਅਤੇ ਦਾਦੀ ਸ਼ਾਮਲ ਹਨ। ਨੌਜਵਾਨ ਨੇ ਇਨ੍ਹਾਂ ਚਾਰਾਂ ‘ਤੇ ਇਕ-ਇਕ ਕਰਕੇ ਚਾਕੂ ਨਾਲ ਵਾਰ ਕੀਤੇ ਅਤੇ ਇਸ ਤੋਂ ਬਾਅਦ ਉਹ ਲਾਸ਼ ਕੋਲ ਬੈਠਾ ਰਿਹਾ।

ਦੂਜੇ ਪਾਸੇ ਸੂਚਨਾ ਮਿਲਣ ‘ਤੇ ਦਿੱਲੀ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਚਾਰਾਂ ਲੋਕਾਂ ਦੀ ਹੱਤਿਆ ਦਾ ਇਹ ਮਾਮਲਾ ਮੰਗਲਵਾਰ ਦੇਰ ਰਾਤ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਝਗੜੇ ਕਾਰਨ ਨੌਜਵਾਨ ਨੇ ਆਪਣੀਆਂ ਦੋ ਭੈਣਾਂ ਤੋਂ ਇਲਾਵਾ ਆਪਣੇ ਪਿਤਾ ਅਤੇ ਦਾਦੀ ਦਾ ਵੀ ਚਾਕੂ ਨਾਲ ਕਤਲ ਕਰ ਦਿੱਤਾ। ਇਹ ਵੀ ਪਤਾ ਲੱਗਾ ਹੈ ਕਿ ਉਕਤ ਨੌਜਵਾਨ ਕੁਝ ਦਿਨ ਪਹਿਲਾਂ ਹੀ ਨਸ਼ਾ ਛੁਡਾਊ ਕੇਂਦਰ ਤੋਂ ਬਾਹਰ ਆਇਆ ਸੀ।