0
116

Imran Khan Controversial Statement : ਭਾਰਤ ਦੀ ਪਾਕਿਸਤਾਨ ਨੂੰ ਵੰਡਣ ਦੀ ਯੋਜਨਾ !

 ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਇੱਕ ਵਾਰ ਫਿਰ ਤੋਂ ਇੱਕ ਵਿਵਾਦਿਤ ਬਿਆਨ ਨੂੰ ਲੈ ਕੇ ਸੁਰਖ਼ੀਆਂ ਵਿੱਚ ਹਨ। ਇਮਰਾਨ ਵੱਲੋਂ ਪਾਕਿਸਤਾਨ ਦੇ ਤਿੰਨ ਟੁਕੜੇ ਕਰਨ ਦੀ ਗੱਲ ਨੂੰ ਲੈ ਕੇ ਪਾਕਿਸਤਾਨ ਵਿੱਚ ਸਿਆਸਤ ਗਰਮਾ ਗਈ ਹੈ। ਉਨ੍ਹਾਂ ਦਾ ਇਹ ਵਿਵਾਦਤ ਬਿਆਨ ਬੋਲ ਨਿਊਜ਼ ਨੂੰ ਦਿੱਤੇ ਇੰਟਰਵਿਊ ਦੌਰਾਨ ਸਾਹਮਣੇ ਆਇਆ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਫ਼ੌਜ ਨੇ ਸਹੀ ਫ਼ੈਸਲਾ ਨਾ ਲਿਆ ਤਾਂ ਦੇਸ਼ ਤਿੰਨ ਟੁਕੜਿਆਂ ਵਿੱਚ ਵੰਡਿਆ ਜਾਵੇਗਾ। ਇਮਰਾਨ ਨੇ ਦਾਅਵਾ ਕੀਤਾ ਹੈ ਕਿ ਵਿਦੇਸ਼ਾਂ ਵਿੱਚ ਭਾਰਤੀ ਥਿੰਕ ਟੈਂਕ ਬਲੋਚਿਸਤਾਨ ਨੂੰ ਵੱਖ ਕਰਨ ਦੀ ਯੋਜਨਾ ਬਣਾ ਰਿਹਾ ਹੈ। ਭਾਰਤੀ ਥਿੰਕ ਟੈਂਕਾਂ ਦੀਆਂ ਯੋਜਨਾਵਾਂ ਹਨ। ਇਸ ਲਈ ਮੈਂ ਚਿਤਾਵਨੀ ਦੇ ਰਿਹਾ ਹਾਂ। ਉਨ੍ਹਾਂ ਕਿਹਾ ਕਿ ਪਾਕਿਸਤਾਨ ਆਤਮ ਹੱਤਿਆ ਦੇ ਕੰਢੇ ਖੜ੍ਹਾ ਹੈ ਅਤੇ ਜੇਕਰ ਸਹੀ ਫ਼ੈਸਲੇ ਨਾ ਲਏ ਗਏ ਤਾਂ ਫ਼ੌਜ ਇਸ ਦਾ ਸਭ ਤੋਂ ਪਹਿਲਾਂ ਸ਼ਿਕਾਰ ਹੋਵੇਗੀ ਅਤੇ ਯੂਕਰੇਨ ਵਾਂਗ ਅਸੀਂ ਵੀ ਪਰਮਾਣੂ ਬੰਬ ਗੁਆ ਲਵਾਂਗੇ। ਕੀ ਪਾਕਿਸਤਾਨ ਵਿੱਚ ਸੱਚਮੁੱਚ ਅਜਿਹਾ ਸੰਕਟ ਪੈਦਾ ਹੋਇਆ ਹੈ? ਇਸ ਦੀ ਕੂਟਨੀਤਕ ਮਹੱਤਤਾ ਕੀ ਹੈ? ਕੀ ਇਸ ਦਾ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ‘ਤੇ ਅਸਰ ਪਵੇਗਾ?