ਕੈਨੇਡਾ ਵਿਚ ਹੈਂਡਗੰਨਾਂ ਦੀ ਖਰੀਦ, ਤਬਦੀਲੀ ਜਾਂ ਦਰਾਮਦ ਰੋਕਣ ਲਈ ਬਿੱਲ ਹਾਊਸ ਆਫ ਕਾਮਨਜ਼ ’ਚ ਪੇਸ਼

0
101

ਅਸੀਂ ਬਹੁਤ ਸਾਰੇ ਨਿਰਦੋਸ਼ਾਂ ਦੀਆਂ ਜਾਨਾਂ ਜਾਂਦੀਆਂ ਦੇਖੀਆਂ-ਜਨਤਕ ਸੁਰੱਖਿਅ ਮੰਤਰੀ ਮੇਂਡੋਸੀਨੋ

ਓਟਵਾ-ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਨੇ ਕੈਨੇਡਾ ਵਿਚ ਹੈਂਡਗੰਨਾਂ ਦੀ ਖਰੀਦ, ਤਬਦੀਲੀ ਜਾਂ ਦਰਾਮਦ ਨੂੰ ਰੋਕਣ ਲਈ ਇਕ ਬਿੱਲ ਹਾਊਸ ਆਫ ਕਾਮਨਜ਼ ਵਿਚ ਪੇਸ਼ ਕੀਤਾ ਹੈ। ਲਿਬਰਲਜ਼ ਸਰਕਾਰ ਸਮੁੱਚੇ ਕੈਨੇਡਾ ਵਿਚ ਬੰਦੂਕ ਕੰਟਰੋਲ ਕਾਨੂੰਨ ਦੇ ਇਕ ਨਵੇਂ ਹਿੱਸੇ ਵਜੋਂ ਹੈਂਡਗੰਨਾਂ ਦੀ ਖਰੀਦ, ਵਿਕਰੀ ਦੇ ਤਬਾਦਲੇ ਜਾਂ ਦਰਾਮਦ ਨੂੰ ਫ੍ਰੀਜ਼ ਕਰਨਾ ਚਾਹੰੁਦੀ ਹੈ, ਇਹ ਕਾਨੂੰਨ ਅਸਾਲਟ ਹਥਿਆਰਾਂ ਦੇ ਮਾਲਕਾਂ ਨੂੰ ਹਥਿਆਰ ਵਾਪਸ ਸਰਕਾਰ ਨੂੰ ਵੇਚਣ ਲਈ ਮਜ਼ਬੂਰ ਕਰੇਗਾ। ਆਪਣੀ ਸਰਕਾਰ ਵਲੋਂ ਬਿੱਲ ਸੀ-21 ਹਾਊਸ ਕਾਫ ਕਾਮਨਜ਼ ਵਿਚ ਪੇਸ਼ ਕਰਨ ਪਿੱਛੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਅਸੀਂ ਹੈਂਡਗੰਨਾਂ ਲਈ ਬਾਜ਼ਾਰ ਨੂੰ ਬੰਦ ਕਰ ਰਹੇ ਹਾਂ। ਮੌਜੂਦਾ ਹੈਂਡਗੰਨ ਮਾਲਕ ਫੈਡਰਲ ਸਰਕਾਰ ਦੇ ਕੌਮੀ ਫ੍ਰੀਜ਼ ਨਾਲ ਪ੍ਰਭਾਵਤ ਨਹੀਂ ਹੋਣਗੇ ਅਤੇ ਉਨਾਂ ਨੂੰ ਸਿਰਫ ਹਥਿਆਰ ਵੇਚਣ ਜਾਂ ਇਕ ਅਧਿਕਾਰਤ ਕਾਰੋਬਾਰ ਨੂੰ ਟਰਾਂਸਫਰ ਕਰਨ ਦੀ ਇਜਾਜ਼ਤ ਹੋਵੇਗੀ। ਇਹ ਫ੍ਰੀਜ਼ ਅਨਿਸ਼ਚਤ ਸਮੇਂ ਲਈ ਹੋਵੇਗਾ। ਜਨਤਕ ਸੁਰੱਖਿਆ ਬਾਰੇ ਮੰਤਰੀ ਮਾਰਕੋ ਮੇਂਡੀਸਿਨੋ ਨੇ ਕਿਹਾ ਕਿ ਉਨਾਂ ਦਾ ਮੰਨਣਾ ਕਿ ਕੈਨੇਡਾ ਵਿਚ ਲੋਕਾਂ ਕੋਲ ਇਸ ਸਮੇਂ ਲਗਪਗ 10 ਲੱਖ ਹੈਂਡਗੰਨਾਂ ਹੋਣਗੀਆਂ ਅਤੇ ਪਿਛਲੇ ਕੁਝ ਸਾਲਾਂ ਵਿਚ ਔਸਤਨ ਸਾਲਾਨਾ 50000 ਨਵੇਂ ਹੈਂਡਗੰਨ ਪਰਮਿਟ ਦਿੱਤੇ ਗਏ ਹਨ। ਬਿੱਲ ਸਾਲ ਦੇ ਅੰਤ ਤਕ ਲਾਜ਼ਮੀ ਬਾਈਬੈਕ ਪ੍ਰੋਗਰਾਮ ਤਹਿਤ ਅਸਾਲਟ ਹਥਿਆਰ ਮਾਲਕਾਂ ਨੂੰ ਹਥਿਆਰ ਵਾਪਸ ਸਰਕਾਰ ਨੂੰ ਵੇਚਣ ਲਈ ਮਜ਼ਬੂਰ ਕਰਨ ਦਾ ਵਾਅਦਾ ਵੀ ਕਰਦਾ ਹੈ। ਮੇਂਡੀਸਿਨੋ ਨੇ ਇਹ ਗੱਲ ਸਵੀਕਾਰ ਕੀਤੀ ਕਿ ਕੈਨੇਡਾ ਵਿਚ ਅਪਰਾਧ ਕਰਨ ਲਈ ਵਰਤੀਆਂ ਬਹੁਤ ਸਾਰੀਆਂ ਬੰਦੂਕਾਂ ਗੈਰਕਾਨੂੰਨੀ ਤੌਰ ’ਤੇ ਪ੍ਰਾਪਤ ਕੀਤੀਆਂ ਗਈਆਂ ਜਾਂ ਅੰਤਰਰਾਸ਼ਟਰੀ ਸਰਹੱਦਾਂ ਰਾਹੀਂ ਸਮੱਗਲ ਕੀਤੀਆਂ ਗਈਆਂ ਸਨ, ਇਸ ਲਈ ਬਿੱਲ ਦਾ ਉਦੇਸ਼ ਬੰਦੂਕ ਅਪਰਾਧਾਂ ਅਤੇ ਸਮਗਲਰਾਂ ਲਈ ਜ਼ਿਆਦਾ ਮਹੱਤਵਪੂਰਣ ਸਜ਼ਾਵਾਂ ਦਾ ਪ੍ਰਬੰਧ ਕਰਨਾ ਹੈ। ਉਦਾਹਰਣ ਦੇ ਤੌਰ ’ਤੇ ਸਰਕਾਰ ਬੰਦੂਕ ਸਮੱਗਲਿੰਗ ਦੇ ਦੋਸ਼ਾਂ ਵਿਚ ਵੱਧ ਤੋਂ ਵੱਧ ਜੇਲ ਦੀ ਸਜ਼ਾ 10 ਸਾਲ ਤੋਂ ਵਧਾ ਕੇ 14 ਸਾਲ ਕਰਨਾ ਚਾਹੁੰਦੀ ਹੈ। ਸਰਕਾਰ ਨੇ ਦੱਸਿਆ ਕਿ ਬਿੱਲ ‘ਰੈੱਡ ਫਲੈਗ’ ਅਤੇ ‘ ਯੈਲੋ ਫਲੈਗ’ ਕਾਨੂੰਨ  ਬਣਾਉਣ ਲਈ �ਿਮੀਨਲ ਕੋਡ ਵਿਚ ਵੀ ਸੋਧ ਕਰੇਗਾ ਜਿਸ ਤਹਿਤ ਅਦਾਲਤਾਂ ਜਾਂ ਸਰਕਾਰ ਦੇ ਹਥਿਆਰ ਨਾਲ ਨਜਿੱਠਣ ਵਾਲੇ ਅਧਿਕਾਰੀਆਂ ਨੂੰ ਵਿਅਕਤੀ ਦੇ ਅਗਨੀਸ਼ਾਸਤਰ ਕੋਲ ਰੱਖਣ ਦੇ ਅਧਿਕਾਰ ਨੂੰ ਅਸਥਾਈ ਤੌਰ ’ਤੇ ਰੋਕਣ ਲਈ ਨਵੀਆਂ ਸ਼ਕਤੀਆਂ ਦਿੱਤੀਆਂ ਜਾਣਗੀਆਂ। ਨਵੀਆਂ ਤਾਕਤਾਂ ਦਾ ਉਦੇਸ਼ ਉਨਾਂ ਲੋਕਾਂ ਤੋਂ ਬੰਦੂਕ ਦਾ ਲਾਇਸੰਸ ਵਾਪਸ ਲੈਣਾ ਹੈ ਜਿਹੜੇ ਘਰੇਲੂ ਹਿੰਸਾ ਜਾਂ ਪਿੱਛਾ ਕਰਕੇ  ਅਪਰਾਧਿਕ ਤੌਰ ’ਤੇ ਪ੍ਰੇਸ਼ਾਨ ਕਰਨ ਵਿਚ ਸ਼ਾਮਿਲ ਹੋਣਗੇ। ਬਿੱਲ ਸੀ-21 ਪਹਿਲਾਂ ਪੇਸ਼ ਕੀਤੇ ਗਏ ਬਿੱਲ ਦਾ ਇਕ ਸੁਧਰਿਆ ਹੋਇਆ ਰੂਪ ਹੈ ਜਿਸ ਨੂੰ ਪਿਛਲੀ ਪਾਰਲੀਮੈਂਟ ਵਿਚ ਲਿਬਰਲਜ਼ ਨੇ ਪੇਸ਼ ਕੀਤਾ ਸੀ ਪਰ ਇਹ ਪਾਸ ਨਹੀਂ ਸੀ ਹੋ ਸਕਿਆ।