ਸਾਬਕਾ ਵਿਧਾਇਕ ਰਾਜ ਕੁਮਾਰ ਗੁਪਤਾ ਦਾ ਦੇਹਾਂਤ

0
370

ਜਲੰਧਰ-ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਰਾਜ ਕੁਮਾਰ ਗੁਪਤਾ (85) ਦਾ ਦੇਹਾਂਤ ਹੋ ਗਿਆ। ਉਹ ਪਿਛਲੇ ਸਮੇਂ ਤੋਂ ਦਿਲ ਦੇ ਰੋਗ ਨਾਲ ਪੀੜਤ ਸਨ ਅਤੇ ਉਨ•ਾਂ ਲੰਘੀ ਰਾਤ ਇਕ ਨਿੱਜੀ ਹਸਪਤਾਲ ਵਿਚ ਆਖ਼ਰੀ ਸਾਹ ਲਿਆ। ਅੱਜ ਉਨ•ਾਂ ਦਾ ਸਸਕਾਰ ਹਰਨਾਮਦਾਸਪੁਰਾ ਦੇ ਸ਼ਮਸ਼ਾਨਘਾਟ ਵਿਚ ਕੀਤਾ ਗਿਆ, ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ। ਰਾਜ ਕੁਮਾਰ ਗੁਪਤਾ ਦੀ ਚਿਖਾ ਨੂੰ ਅਗਨੀ ਉਨ•ਾਂ ਦੇ ਪੁੱਤਰ ਪਵਨ ਗੁਪਤਾ ਨੇ ਦਿਖਾਈ। ਰਾਜ ਕੁਮਾਰ ਗੁਪਤਾ ਨੇ ਆਪਣਾ ਸਿਆਸੀ ਸਫ਼ਰ 1960 ‘ਚ ਕਾਂਗਰਸ ਦੇ ਸੇਵਾ ਦਲ ਤੋਂ ਸ਼ੁਰੂ ਕੀਤਾ ਸੀ। ਉਨ•ਾਂ ਵੱਲੋਂ ਨਗਰ ਨਿਗਮ ‘ਚ ਵਿਰੋਧੀ ਧਿਰ ਦੇ ਆਗੂ ਵਜੋਂ ਨਿਭਾਈ ਗਈ ਭੂਮਿਕਾ ਨੂੰ ਸ਼ਹਿਰ ਦੇ ਲੋਕ ਅੱਜ ਵੀ ਯਾਦ ਕਰਦੇ ਹਨ। ਨਗਰ ਨਿਗਮ ਹਾਊਸ ਵਿਚ ਦਿਖਾਈ ਗਈ ਉਨ•ਾਂ ਦੀ ਦਲੇਰੀ ਕਾਰਨ ਸਾਲ 2002 ਵਿਚ ਉਨ•ਾਂ ਨੂੰ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਟਿਕਟ ਦਿੱਤੀ ਗਈ ਸੀ ਤੇ ਉਹ ਜੇਤੂ ਵੀ ਰਹੇ ਸਨ। ਸਾਲ 2007 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਰਾਜ ਕੁਮਾਰ ਗੁਪਤਾ ਇਕੋ ਇਕ ਅਜਿਹੇ ਵਿਧਾਇਕ ਸਨ, ਜਿਨ•ਾਂ ਦੀ ਉਦੋਂ ਟਿਕਟ ਕੱਟੀ ਗਈ ਸੀ। ਉਨ•ਾਂ ਦੀ ਟਿਕਟ ਕੱਟਣੀ ਕਾਂਗਰਸ ਨੂੰ ਏਨੀ ਮਹਿੰਗੀ ਪਈ ਕਿ ਦੋਆਬੇ ਵਿਚੋਂ ਇਕ ਤਰ•ਾਂ ਨਾਲ ਕਾਂਗਰਸ ਦਾ ਸਫ਼ਾਇਆ ਹੋ ਗਿਆ ਸੀ। ਉਦੋਂ ਸ੍ਰੀ ਗੁਪਤਾ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਰਾਜ ਕੁਮਾਰ ਗੁਪਤਾ ਮੁੜ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ। 2017 ਦੀਆਂ ਚੋਣਾਂ ਦੌਰਾਨ ਵੀ ਉਨ•ਾਂ ਨੂੰ ਜਲੰਧਰ ਉੱਤਰੀ ਵਿਧਾਨ ਸਭਾ ਹਲਕੇ ਤੋਂ ਟਿਕਟ ਦਿੱਤੀ ਗਈ ਸੀ ਪਰ ਕਾਂਗਰਸ ਹਾਈ ਕਮਾਂਡ ਨੇ ਉਨ•ਾਂ ਦੀ ਟਿਕਟ ਕੱਟ ਕੇ ਬਾਵਾ ਹੈਨਰੀ ਨੂੰ ਦੇ ਦਿੱਤੀ ਸੀ। ਰਾਜ ਕੁਮਾਰ ਗੁਪਤਾ ਦੇ ਸਸਕਾਰ ਮੌਕੇ ਕਾਂਗਰਸੀ ਵਿਧਾਇਕ ਰਜਿੰਦਰ ਬੇਰੀ, ਸੁਸ਼ੀਲ ਰਿੰਕੂ, ਬਾਵਾ ਹੈਨਰੀ, ਭਾਜਪਾ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਕੇਡੀ ਭੰਡਾਰੀ, ਮਹਿੰਦਰ ਭਗਤ ਅਤੇ ਸ਼ਹਿਰ ਦੇ ਮੇਅਰ ਜਗਦੀਸ਼ ਰਾਜਾ, ਸਾਬਕਾ ਮੇਅਰ ਜੈ ਕਿਸ਼ਨ ਸੈਣੀ ਆਦਿ ਹਾਜ਼ਰ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਰਾਜ ਕੁਮਾਰ ਗੁਪਤਾ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਪਣੇ ਸ਼ੋਕ ਸੁਨੇਹੇ ਵਿਚ ਮੁੱਖ ਮੰਤਰੀ ਨੇ ਰਾਜ ਕੁਮਾਰ ਗੁਪਤਾ ਨੂੰ ਸੁਲਝਿਆ ਹੋਇਆ ਸਿਆਸਤਦਾਨ ਦੱਸਿਆ ਅਤੇ ਕਿਹਾ ਕਿ ਉਹ ਲੋਕਾਂ ਦੇ ਆਗੂ ਸਨ।