ਬੀ.ਸੀ. ਬਜਟ 2020 ਉਚਤਮ ਆਮਦਨ ਤੇ ਪੌਪ ਡਰਿੰਕਸ ਉਪਰ ਲੱਗੇਗਾ ਵਾਧੂ ਟੈਕਸ

0
405

ਸੈਕੰਡਰੀ ਸਕੂਲ ਸਿੱਖਿਆ ਲਈ ਵਧੇਰੇ ਗਰਾਂਟਾਂ

ਇਲੈਕਟਿ੍ਰਕ ਮੋਟਰ ਗੱਡੀਆਂ ’ਤੇ ੩੦੦੦ ਡਾਲਰ ਦੀ ਛੋਟ

ਵਿਕਟੋਰੀਆ-ਬੀ ਸੀ ਦੇ ਵਿੱਤ ਮੰਤਰੀ ਨੇ ਨਵੇੇਂ ਬਜਟ ਵਿਚ ਇਲੈਕਟਿ੍ਰਕ ਮੋਟਰ  ਗੱਡੀਆਂ  ਲਈ ਟੈਕਸ ’ਚ ਕਟੌਤੀ  ਅਤੇ ਪੋਸਟ ਸੈਕੰਡਰੀ ਕਲਾਸਾਂ ਲਈ ਗਰਾਂਟਸ, ਜ਼ਿਆਦਾ ਕਮਾਈ ਕਰਨ ਵਾਲੇ ਲੋਕਾਂ ਅਤੇ ਪੌਪ ਡਰਿੰਕ ਪੀਣ ਵਾਲਿਆਂ ’ਤੇ ਜ਼ਿਆਦਾ ਟੈਕਸ ਲਾਉਣ ਦਾ ਐਲਾਨ ਕੀਤਾ ਹੈ। 220000 ਡਾਲਰ ਤੋਂ ਵੱਧ ਟੈਕਸਏਬਲ ਆਮਦਨ ਵਾਲੇ ਲੋਕਾਂ ਨੂੰ ਹੁਣ 16.8 ਫ਼ੀਸਦੀ ਬਜਾਏ 20.5 ਫ਼ੀਸਦੀ ਟੈਕਸ ਦੇਣਾ ਪਵੇਗਾ। ਇਸ ਵਾਧੇ ਨਾਲ ਸਰਕਾਰ ਨੂੰ ਅਨੁਮਾਨ ਹੈ ਕਿ ਨਵੇਂ ਵਿੱਤ ਵਰੇ ਵਿਚ 216 ਮਿਲੀਅਨ ਡਾਲਰ ਅਤੇ ਅਗਲੇ ਤਿੰਨ ਸਾਲਾਂ ਵਿਚ 713 ਮਿਲੀਅਨ ਡਾਲਰ ਵਾਧੂ ਆਮਦਨ ਹੋਵੇਗੀ। ਵਿੱਤ ਮੰਤਰੀ ਕੈਰੋਲ ਜੇਮਸ ਨੇ ਕਿਹਾ ਕਿ ਅਸੀਂ ਉਨਾਂ ਅਮੀਰ ਲੋਕਾਂ ਜਿਨਾਂ ਨੇ ਸਾਡੀ ਆਰਥਿਕਤਾ ਤੋਂ ਜ਼ਿਆਦਾ ਲਾਭ ਲਿਆ ਨੂੰ ਕਹਿ ਰਹੇ ਹਾਂ ਕਿ ਉਹ ਥੋੜਾ ਹੋਰ ਯੋਗਦਾਨ ਦੇਣ। ਇਸ ਟੈਕਸ ਵਾਧੇ ਦਾ ਲਗਪਗ ਅੱਧਾ ਰੈਵੀਨਿੳੂ ਇਕ ਮਿਲੀਅਨ ਡਾਲਰ ਤੋਂ ਵੱਧ ਦੀ ਆਮਦਨ ਵਾਲੇ ਵਿਅਕਤੀਗਤ ਲੋਕਾਂ ਤੋਂ ਮਿਲੇਗਾ ਅਤੇ ਇਹ ਟੈਕਸ ਦਰ ਬੀਸੀ ਦੇ ਪਰਸਨਲ  ਆਮਦਨ ਟੈਕਸਾਂ ਨਾਲ ਬਹੁਤ ਹੀ ਪ੍ਰਤੀਯੋਗੀ ਰਹੇਗੀ। ਨਵੇਂ ਆਮਦਨ ਕਰ ਨਾਲ ਬਹੁਤ ਥੋੜੇ ਲੋਕ ਪ੍ਰਭਾਵਤ ਹੋਣਗੇ ਜਦਕਿ ਸ਼ੂਗਰੀ ਡਰਿੰਕਸ ’ਤੇ ਟੈਕਸ ਦਾ ਜ਼ਿਆਦਾ ਖ਼ਪਤਕਾਰਾਂ ’ਤੇ ਅਸਰ ਪਵੇਗਾ। ਜੇਮਸ ਨੇ ਕਿਹਾ ਕਿ ਸਰਕਾਰ ਪਹਿਲੀ ਜੁਲਾਈ ਤੋਂ ਪੋਪ ਵਰਗੀਆਂ ਸ਼ੂਗਰੀ ਡਰਿੰਕਸ ’ਤੇ ਪ੍ਰੋਵਿੰਸ਼ੀਅਲ ਵਿਕਰੀ ਕਰ ਛੋਟ ਖਤਮ ਕਰ ਦੇਵੇਗੀ। ਇਸ ਤਰਾਂ ਦੇ ਪੀਣ ਵਾਲੇ ਪਦਾਰਥਾਂ ’ਤੇ 7 ਫ਼ੀਸਦੀ ਪੀਐਸਟੀ ਨਾਲ ਸਾਲਾਨਾ 30 ਮਿਲੀਅਨ ਡਾਲਰ ਤੋਂ ਵੀ ਜ਼ਿਆਦਾ ਆਮਦਨ ਹੋਵੇਗੀ। ਜੇਮਸ ਨੇ ਕਿਹਾ ਕਿ ਇਸ ਹੈਲਥ ਪਹਿਲਕਦਮੀ ਨਾਲ ਇਹ ਦੇਖਣਾ ਹੈ ਕਿ ਅਸੀਂ  ਨੌਜਵਾਨਾਂ ਨੂੰ ਸਿਹਮਤਮੰਦ ਕਿਵੇਂ ਰੱਖੀਏ। ਨਵੇਂ ਟੈਕਸਾਂ ਤੋਂ ਹੋਣ ਵਾਲੀ ਆਮਦਨ ਵਿਚੋਂ 24 ਮਿਲੀਅਨ ਡਾਲਰ ਨਾਲ ਸਤੰਬਰ ਵਿਚ ਘੱਟ ਆਮਦਨ ਵਾਲੇ ਕਾਲਜ ਤੇ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਇਕ ਸਾਲ ਵਿਚ 4000 ਡਾਲਰ ਸਹਾਇਤਾ ਦੀ ਪੇਸ਼ਕਸ਼ ਕੀਤੀ ਜਾਵੇਗੀ। ਟੈਕਸਾਂ ਨਾਲ ਅਗਲੇ ਸਾਲ 28 ਮਿਲੀਅਨ ਡਾਲਰਾਂ ਦੀ ਸਹਾਇਤਾ ਨਾਲ ਇਲੈਕਟਿ੍ਰਕ ਮੋਟਰ ਗੱਡੀਆਂ ਨੂੰ 3000 ਡਾਲਰ ਤਕ ਮੌਜੂਦਾ ਛੋਟ ਜਾਰੀ ਰਹੇਗੀ। ਕੁਲਮਿਲਾ ਕੇ 2020-2021 ਦੇ ਬਜਟ ਜਿਹੜਾ ਇਕ ਅਪ੍ਰੈਲ ਤੋਂ ਸ਼ੁਰੂ ਹੋਵੇਗਾ ਵਿਚ 60 ਅਰਬ ਡਾਲਰ ਦੇ ਰੱਖੇ ਖਰਚ  ਤੋਂ ਇਲਾਵਾ 220 ਮਿਲੀਅਨ ਡਾਲਰ ਸਰਪਲੱਸ ਰਹਿਣਗੇ। ਵਪਾਰਕ ਸੰਗਠਨਾਂ ਨੇ ਬਜਟ ਪ੍ਰਤੀ ਰਲਿਆ ਮਿਲਿਆ ਪ੍ਰਤੀਕਰਮ ਦਿੱਤਾ ਹੈ। ਬੀਸੀ ਬਿਜਨਸ ਕੌਂਸਲ ਦੇ ਪ੍ਰਧਾਨ ਗਰੇਗ ਡੀ ਐਵੀਗਨੋਨ ਨੇ ਕਿਹਾ ਕਿ ਉਹ ਬਜਟ ਤੋਂ ਨਿਰਾਸ਼ ਹੋਏ ਹਨ। ਗਰੇਟ ਵੈਨਕੂਵਰ ਬੋਰਡ ਆਫ ਟਰੇਡ ਨੇ ਬਜਟ ਨੂੰ ‘ਬੀ’ ਗਰੇਡ ਦਿੱਤਾ ਹੈ।

ਬੀ ਸੀ ਲਿਬਰਲ ਦੀ ਪ੍ਰਤੀਕਿਰਿਆ

ਐਨਡੀਪੀ ਦੇ ਬਜਟ ਤੋਂ ਪਤਾ ਲਗਦਾ ਹੈ ਕਿ ਜੌਹਨ ਹੌਰਗਨ ਸਰਕਾਰ  ਆਦਰਸ਼ਾਂ, ੳੂਰਜਾ ਤੇ ਪੈਸੇ ਤੋਂ ਖਾਲੀ ਹੈ। ਐਨਡੀਪੀ ਨੂੰ ਵਿਰਾਸਤ ਵਿਚ ਮਿਲਿਆ ਸਰਪਲੱਸ ਲਗਪਗ ਖਤਮ ਹੋ ਗਿਆ ਹੈ, ਟੈਕਸ ਤੇ ਕਰਜ਼ੇ ਵਧੇ ਹਨ ਅਤੇ ਲੋਕਾਂ ਦੀ ਪਹੁੰਚ ਬੁਰੀ ਤਰਾਂ ਪ੍ਰਭਾਵਤ ਹੋ ਰਹੀ ਹੈ। ਐਨਡੀਪੀ ਦੇ ਆਪਣੇ ਅੰਕੜੇ ਦੱਸਦੇ ਹਨ ਕਿ ਅਗਲੇ ਤਿੰਨ ਸਾਲਾਂ ਵਿਚ ਨਵੇਂ ਮਕਾਨਾਂ ਦੀ ਉਸਾਰੀ ਘਟੇਗੀ ਜਿਸ ਨਾਲ ਕਿਰਾਏ ਵਧਣਗੇ ਜਾਂ  ਘਰ ਖ਼ਰੀਦਣ ਲਈ ਜ਼ਿਆਦਾ ਪੈਸੇ ਖਰਚਣੇ ਪੈਣਗੇ।  ਨਿੱਜੀ ਖੇਤਰ ਵਿਚ ਨੌਕਰੀਆਂ ਲਗਾਤਾਰ ਖਤਮ ਹੋ ਰਹੀਆਂ ਹਨ ਅਤੇ ਪਿਛਲੇ 8 ਮਹੀਨਿਆਂ ਵਿਚ ਪਹਿਲਾਂ ਹੀ ਫੁੱਲ ਟਾਈਮ 32800 ਨੌਕਰੀਆਂ ਖਤਮ ਹੋ ਗਈਆਂ ਹਨ।