ਕਵਾਂਟਲਨ ਪੀਜ਼ਾ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਲਈ 10 ਡਾਲਰ ਦਾ ਪੀਜ਼ਾ-ਸ਼ੈਫ ਨੂੰ ਇਨਾਮ ਵਜੋਂ ਕਾਰ ਦਿੱਤੀ

0
439

ਸਰੀ-ਕਵਾਂਟਲਿਨ ਪੀਜ਼ਾ ( 15122-72 ਐਵਨਿੳੂ ਸਰੀ ) ਦੇ ਮਾਲਕ ਸਤਨਾਮ ਸਿੰਘ ਮੈਂਗੀ ਨੇ ‘ਦੇਸ ਪ੍ਰਦੇਸ਼ ਟਾਈਮਜ਼’ ਨੂੰ ਭੇਜੇ ਗਏ ਇਕ ਸੰਦੇਸ਼ ਰਾਹੀਂ ਕਿਹਾ ਹੈ ਕਿ ਸ਼ਹਿਰ ਵਿਚ ਕੋਈ ਵੀ ਲੋੜਵੰਦ ਵਿਅਕਤੀ ਉਹਨਾਂ ਦੇ ਪੀਜ਼ੇ ਉਪਰ ਆਕੇ ਕਿਸੇ ਵੇਲੇ ਵੀ ਫਰੀ ਭੋਜਨ ਲੈ ਸਕਦਾ ਹੈ। ਉਹਨਾਂ ਕੈਨੇਡਾ ਵਿਚ ਆਉਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਵੱਲੋਂ ਕੀਤੀ ਜਾ ਰਹੀ ਮਿਹਨਤ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਉਹਨਾਂ ਨੇ ਕੌਮਾਂਤਰੀ ਵਿਦਿਆਰਥੀਆਂ ਲਈ ਕਵਾਂਟਲਨ ਪੀਜ਼ਾ ਉਪਰ ਵਿਸ਼ੇਸ਼ ਰਿਆਇਤਾਂ ਰੱਖੀਆਂ ਹਨ। ਉਹਨਾਂ ਦੱਸਿਆ ਕਿ ਕੋਈ ਵੀ ਕੌਮਾਂਤਰੀ ਵਿਦਿਆਰਥੀ ਆਪਣਾ ਸ਼ਨਾਖਤੀ ਕਾਰਡ ਵਿਖਾਕੇ 10 ਡਾਲਰ ਵਿਚ ਲਾਰਜ ਪੀਜ਼ਾ ਲੈ ਸਕਦਾ ਹੈ। ਇਸੇ ਦੌਰਾਨ ਕਵਾਂਟਲਿਨ ਪੀਜ਼ਾ ਵੱਲੋਂ ਆਪਣੇ ਚੀਫ ਸ਼ੈਫ ਅਲੀ ਚੱਠਾ ਦੀਆਂ ਸੇਵਾਵਾਂ ਦਾ ਸਨਮਾਨ ਕਰਦਿਆਂ ਉਸਨੂੰ ਹਾਂਡਾ ਸਿਟੀ ਕਾਰ ਇਨਾਮ ਵਜੋਂ ਦਿੱਤੀ ਗਈ। ਬੀਤੇ ਦਿਨੀਂ ਕਵਾਂਟਲਿਨ ਪੀਜਾ ਦੇ ਮਾਲਕ ਸਤਨਾਮ ਮੈਂਗੀ ਨੇ ਅਲੀ ਚੱਠਾ ਨੂੰ ਕਾਰ ਦੀਆਂ ਚਾਬੀਆਂ ਸੌਪੀਆਂ ਅਤੇ ਉਸਦੀਆਂ ਸੇਵਾਵਾਂ ਦੀ  ਸ਼ਲਾਘਾ ਕੀਤੀ।