ਬੀ.ਸੀ. ‘ਚ ਪਹਿਲੇ ਕੋਰੋਨਾਵਾਇਰਸ ਮਾਮਲੇ ਦੀ ਪੁਸ਼ਟੀ

0
341

ਸਿਹਤ ਵਿਭਾਗ ਵੱਲੋਂ ਘਰ ਵਿਚ ਹੀ ਰੱਖਕੇ ਇਲਾਜ • ਪੀੜਤ ਕੁਝ ਦਿਨ ਪਹਿਲਾਂ ਹੀ ਚੀਨ ਤੋਂ ਪਰਤਿਆ ਸੀ

ਵੈਨਕੂਵਰ-ਬ੍ਰਿਟਿਸ਼ ਕੋਲੰਬੀਆ ਵਿਚ ਕੋਰੋਨਾਵਾਇਰਸ ਨੇ ਦਸਤਕ ਦੇ  ਦਿੱਤੀ ਹੈ ਅਤੇ ਸੂਬੇ ਦੇ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਮੁਤਾਬਿਕ ਇਸ ਵਾਇਰਸ ਨਾਲ ਪੀੜਤ ਇਕ ਮਾਮਲੇ ਦੀ ਪੁਸ਼ਟੀ ਹੋ ਗਈ ਹੈ। ਹੇਨਰੀ ਨੇ ਦੱਸਿਆ ਕਿ 40-45 ਸਾਲ ਦੇ ਇਕ ਵਿਅਕਤੀ ਜਿਹੜਾ ਵੈਨਕੂਵਰ ਦੇ ਕੌਸਟਲ ਹੈਲਥ ਇਲਾਕੇ ਵਿਚ ਰਹਿੰਦਾ ਹੈ ਪਿਛਲੇ ਹਫਤੇ ਚੀਨ ਦ ਵੁਹਾਨ ਸ਼ਹਿਰ ਦਾ ਯਾਤਰਾ ਕਰਕੇ ਵੈਨਕੂਵਰ ਪਰਤਿਆ ਸੀ। 24 ਘੰਟੇ ਬਾਅਦ ਉਸ ਨੂੰ ਬਿਮਾਰੀ ਦੇ ਲੱਛਣ ਸਾਹਮਣੇ ਆਉਣੇ ਸ਼ੁਰੂ ਹੋ ਗਏ। ਇਸ ਵਿਅਕਤੀ ਨੇ ਐਤਵਾਰ ਆਪਣੇ ਹੈਲਥ ਕੇਅਰ ਪ੍ਰੋਵਾਈਡਰ ਨੂੰ ਇਸ ਦੀ ਜਾਣਕਾਰੀ ਦਿੱਤੀ ਕਿ ਉਸ ਨੇ ਵੁਹਾਨ ਦੀ ਯਾਤਰਾ ਕੀਤੀ ਸੀ ਅਤੇ ਉਸ ਨੂੰ ਬਿਮਾਰੀ ਹੋਣ ਦੇ ਲੱਛਣ ਸਾਹਮਣੇ ਆਉਣ ਲੱਗੇ ਹਨ ਅਤੇ ਉਹ ਜਾਂਚ ਲਈ ਆਵੇਗਾ। ਉਸ ਦਾ ਜਦੋਂ ਟੈਸਟ ਕੀਤਾ ਗਿਆ ਤਾਂ ਉਸ ਦਾ ਨਤੀਜਾ ਪਾਜੇਟਿਵ ਆਇਆ ਹੈ। ਹੇਨਰੀ ਦਾ ਕਹਿਣਾ ਕਿ ਵਿਅਕਤੀ ਸਿਹਤਯਾਬ ਹੋ ਰਿਹਾ ਹੈ ਅਤੇ ਉਸ ਨੂੰ ਹਸਪਤਾਲ ਦਾਖਲ ਨਹੀਂ ਕਰਵਾਇਆ ਗਿਆ ਸਗੋਂ ਘਰ ਵਿਚ ਇਕ ਵੱਖਰੇ ਕਮਰੇ ਵਿਚ ਰੱਖਿਆ ਗਿਆ ਹੈ। ਉਸ ਦੇ ਦੂਸਰੇ ਪਰਿਵਾਰਕ ਮੈਂਬਰਾਂ ਵਿਚ ਇਸ ਬਿਮਾਰੀ ਦੇ ਲੱਛਣ ਸਾਹਮਣੇ ਨਹੀਂ ਆਏ ਅਤੇ ਉਨ•ਾਂ ‘ਤੇ ਸਿਹਤ ਅਧਿਕਾਰੀ ਨਜ਼ਰ ਰੱਖ ਰਹੇ ਹਨ। ਉਨ•ਾਂ ਕਿਹਾ ਕਿ ਵਿਨੀਪੈਗ ਵਿਚ ਨੈਸ਼ਨਲ ਮਾਈਕਰੋਬਾਇਓਲੌਜੀ ਲੈਬਾਰੇਟਰੀ ਵਿਖੇ ਦੂਸਰੇ ਟੈਸਟ ਵਿਚ ਇਸ ਮਾਮਲੇ ਦੀ ਪੁਸ਼ਟੀ ਹੋਣ ਤਕ ਇਹ ਮਾਮਲਾ ਅਨੁਮਾਨ ਵਾਲਾ ਮਾਮਲਾ ਰਹੇਗਾ।

ਬੀ.ਸੀ. ਵਿਚ ਵਾਇਰਸ ਫੈਲਣ ਦਾ ਖਤਰਾ ਘੱਟ-ਸਿਹਤ ਮੰਤਰੀ

ਇਸੇ ਦੌਰਾਨ  ਬੀਸੀ ਦੇ ਸਿਹਤ ਮੰਤਰੀ ਐਂਡਰੀਅਨ ਡਿਕਸ ਤੇ ਸੂਬਾਈ ਸਿਹਤ ਅਫਸਰ ਡਾ. ਬੌਨੀ ਹੈਨਰੀ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਵਿਚ ਇਸ ਵਾਇਰਸ ਦੇ ਫੈਲਣ ਦਾ ਖ਼ਤਰਾ ਇਸ ਸਮੇਂ ਬਹੁਤ ਘੱਟ ਹੈ। ਇਸ ਲਾਗ ਨੂੰ ਫੈਲਣ ਤੋਂ ਰੋਕਣ ਲਈ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ। ਸੂਬੇ ਵਿਚ ਛੂਤ ਦੀਆਂ ਗੰਭੀਰ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਸਾਡੇ ਕੋਲ ਤਿਆਰੀ ਕਰਨ, ਪਤਾ ਲਾਉਣ ਤੇ ਕਾਰਵਾਈ ਕਰਨ ਲਈ ਬਹੁਤ ਸਾਰੇ ਸਿਸਟਮ ਮੌਜੂਦ ਹਨ। ਬੀ ਸੀ ਸੈਂਟਰ ਫਾਰ ਸਟੱਡੀਜ਼ ਕੋਲ ਮਾਹਿਰਾਂ ਦੀ ਟੀਮ ਹੈ ਜੋ ਲਾਗ ਵਾਲੀਆਂ ਤੇ ਟੀਕੇ ਰਾਹੀਂ ਰੋਕਥਾਮਯੋਗ ਬਿਮਾਰੀਆਂ ਦੀ ਨਿਗਰਾਨੀ ਤੇ ਨਿਯੰਤਰਣ ਕਰਨ ਸਬੰਧੀ ਸੂਬਾ ਸਰਕਾਰ ਦੀਆਂ ਕਾਰਵਾਈਆਂ ਵਿਚ ਸਹਾਇਤਾ ਕਰਦੀ ਹੈ। ਉਨ•ਾਂ ਨੇ ਇਸ ਨਵੇਂ ਕੋਰੋਨਾਵਾਇਰਸ ਲਈ ਰੋਗ ਦਾ ਪਤਾ ਲਾਉਣ ਵਾਲਾ ਪਹਿਲਾ ਟੈਸਟ ਵਿਕਸਤ ਕੀਤਾ ਹੈ ਅਤੇ ਕਰਮਚਾਰੀਆਂ  ਤੇ ਪੂਰਤੀ ਸਮੱਗਰੀ ਵਿਚਾਲੇ ਤਾਲਮੇਲ ਬਿਠਾ ਰਹੇ ਹਨ ਤਾਂ ਕਿ ਉਹ ਸੰਭਾਵਤ ਮਾਮਲਿਆਂ ਦਾ ਤੇਜ਼ੀ ਨਾਲ ਤੇ ਸਹੀ ਤਰੀਕੇ ਨਾਲ ਪਤਾ ਲਾਉਂਦੇ ਰਹਿ ਸਕਣ। ਲੋਕਾਂ ਦੀ ਸਿਹਤ ਦੀ ਸਥਿਤੀ ਦੀ ਨਿਗਰਾਨੀ ਕਰਨਾ ਤੇ ਮੁਲਾਂਕਣ ਕਰਨਾ, ਸਿਹਤ ਸਬੰਧੀ ਮਾਮਲਿਆਂ ਦੇ ਹੱਲ ਲਈ ਰਣਨੀਤੀਆਂ ਦੀ ਸਿਫਾਰਸ਼ ਕਰਨਾ ਅਤੇ ਜਦੋਂ ਲੋੜ ਹੋਵੇ, ਤਾਂ ਜਨਤਾ ਦੀ ਸਿਹਤ ਸੁਰੱਖਿਆ ਲਈ ਫੌਰੀ ਕਾਰਵਾਈਆਂ ਨੂੰ ਲਾਗੂ ਕਰਨਾ ਪੀਐਚਓ ਦੀ ਜ਼ਿੰਮੇਵਾਰੀ ਹੈ। ਪੀਐਚਓ ਨੇ ਸਿਹਤ ਸੰਭਾਲ ਕਾਮਿਆਂ ਨੂੰ ਚੌਕਸ ਰਹਿਣ ਦੀ ਹਦਾਇਤ ਕੀਤੀ ਹੈ। ਉਨ•ਾਂ ਨੂੰ ਸਾਹ ਸਬੰਧੀ ਲੱਛਣਾਂ ਬਾਰੇ ਸੂਚਿਤ ਕਰਨ ਵਾਲੇ ਕਿਸੇ ਵੀ ਵਿਅਕਤੀ ਦੀ ਯਾਤਰਾ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਕਿਹਾ ਹੈ। ਸਰਦੀ ਦੇ ਮੌਸਮ ਵਿਚ ਸਾਹ ਨਾਲ ਸਬੰਧਿਤ ਸਧਾਰਨ ਵਾਇਰਸਾਂ ਦੀ ਰੋਕਥਾਮ ਲਈ ਆਮ ਤੌਰ ਤੇ ਸਿਫਾਰਸ਼ ਕੀਤੇ ਜਾਂਦੇ ਤਰੀਕਿਆਂ ਤੋਂ ਜ਼ਿਆਦਾ ਆਮ ਜਨਤਾ ਨੂੰ ਕੋਈ ਹੋਰ ਸਾਵਧਾਨੀਆਂ ਵਰਤਣ ਦੀ ਲੋੜ ਨਹੀਂ। ਬਕਾਇਦਾ ਹੱਥ ਧੋਣਾ, ਆਪਣੀ ਕਮੀਜ਼ ਦੀ ਬਾਂਹ ਦੀ ਕੂਹਣੀ ਵਿਚ ਖਾਂਸੀ ਕਰਨਾ ਜਾਂ ਨਿੱਛ ਮਾਰਨਾ, ਟਿਸ਼ੂ ਨੂੰ ਸਹੀ ਢੰਗ ਨਾਲ ਸੁੱਟਣਾ ਤੇ ਬਿਮਾਰ ਲੋਕਾਂ ਨਾਲ ਮੇਲ ਜੋਲ ਤੋਂ ਬਚਣਾ ਸਾਹ ਨਾਲ ਸਬੰਧਿਤ ਰੋਗ ਨੂੰ ਫੈਲਣ ਤੋਂ ਰੋਕਣ ਦੇ ਆਮ ਮਹੱਤਵਪੂਰਣ ਤਰੀਕੇ ਹਨ। ਜੇਕਰ ਕਿਸੇ ਨੂੰ ਇਹ ਖਦਸ਼ਾ ਹੈ ਕਿ ਉਹ ਕੋਰੋਨਾਵਾਇਰਸ ਤੋਂ ਪ੍ਰਭਾਵਤ ਹੋ ਸਕਦਾ ਹੈ ਜਾਂ ਵਾਇਰਸ ਦੇ ਲੱਛਣ ਸਾਹਮਣੇ ਆਉਣ ਤਾਂ ਉਹ ਆਪਣੇ ਮੁੱਢਲੇ ਸਿਹਤ ਸੰਭਾਲ ਪ੍ਰਦਾਨਕਰਤਾ, ਸਥਾਨਕ ਜਨਤਕ ਸਿਹਤ ਦਫ਼ਤਰ ਨਾਲ ਸੰਪਰਕ ਕਰੇ।