ਨਾਗਰਿਕਤਾ ਸੋਧ ਕਨੂੰਨ ਖ਼ਿਲਾਫ਼ ਭਾਰਤ ਬੰਦ ਦੌਰਾਨ ਟਕਰਾਅ-ਦੋ ਮੌਤਾਂ

0
370

ਮੋਦੀ ਸਰਕਾਰ ਕਨੂੰਨ ਨੂੰ ਕਿਸੇ ਵੀ ਸੂਰਤ ਵਿਚ ਵਾਪਿਸ ਨਾ ਲੈਣ ਲਈ ਬਜ਼ਿਦ

ਬਹਿਰਾਮਪੁਰ (ਪੱਛਮੀ ਬੰਗਾਲ)-ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਨਾਗਰਿਕਤਾ ਸੋਧ ਕਨੂੰਨ ਖਿਲਾਫ ਮੁਲਕ ਭਰ ਵਿਚ ਅੰਦੋਲਨ ਚੱਲ ਰਿਹਾ ਹੈ। ਅੰਦੋਲਨਕਾਰੀਆਂ ਵੱਲੋਂ ਇਸ ਕਨੂੰਨ ਨੂੰ ਮੁਸਲਿਮ ਭਾਈਚਾਰੇ ਨਾਲ ਵਿਤਕਰਾ ਕਰਨ ਵਾਲਾ ਅਤੇ ਦੇਸ਼ ਦੇ ਸੰਵਿਧਾਨ ਦੇ ਉਲਟ ਦਸੱਦਿਆਂ ਇਸਨੂੰ ਵਾਪਿਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ ਜਦੌਕਿ ਭਾਜਪਾ ਸਰਕਾਰ ਕਿਸੇ ਵੀ ਹਾਲਤ ਵਿਚ ਇਹ ਕਨੂੰਨ ਵਾਪਿਸ ਲੈਣ ਲਈ ਤਿਆਰ ਨਹੀਂ। ਇਸੇ ਦੌਰਾਨ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ•ੇ ਵਿੱਚ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਹੋ ਰਹੇ ਵਿਰੋਧ ਪ੍ਰੋਗਰਾਮ ਨੂੰ ਲੈ ਕੇ ਹੋਏ ਟਕਰਾਅ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਇਕ ਵਿਅਕਤੀ ਜ਼ਖ਼ਮੀ ਹੋ ਗਿਆ।ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਟਕਰਾਅ ਜਲੰਗੀ ਵਿੱਚ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਹੋ ਰਹੇ ਇਕ ਵਿਰੋਧ ਪ੍ਰੋਗਰਾਮ ਦੌਰਾਨ ਦੋ ਧਿਰਾਂ ਵਿਚਾਲੇ ਹੋਇਆ। ਪੁਲੀਸ ਅਨੁਸਾਰ ਇਹ ਟਕਰਾਅ ਤ੍ਰਿਣਮੂਲ ਕਾਂਗਰਸ ਪਾਰਟੀ ਦੇ ਸਥਾਨਕ ਆਗੂਆਂ ਅਤੇ ਸਥਾਨਕ ਲੋਕਾਂ ਦੇ ਫੋਰਮ ‘ਨਾਗਰਿਕ ਮੰਚ’ ਦੇ ਕਾਰਕੁਨਾਂ ਵਿਚਾਲੇ ਹੋਇਆ, ਜਿਸ ਨੇ ਨਾਗਰਿਕਤਾ ਸੋਧ ਕਾਨੂੰਨ ਅਤੇ ਪ੍ਰਸਤਾਵਿਤ ਕੌਮੀ ਨਾਗਰਿਕ ਰਜਿਸਟਰ ਖ਼ਿਲਾਫ਼ ਖੇਤਰ ‘ਚ ਬੰਦ ਦਾ ਸੱਦਾ ਦਿੱਤਾ ਸੀ। ‘ਨਾਗਰਿਕ ਮੰਚ’ ਨੂੰ ਬੰਦ ਦਾ ਸੱਦਾ ਵਾਪਸ ਲੈਣ ਲਈ ਕਿਹਾ ਗਿਆ ਤਾਂ ਹਾਲਾਤ ਹਿੰਸਕ ਹੋ ਗਏ ਅਤੇ ਦੋਵੇਂ ਧਿਰਾਂ ਨੇ ਇਕ-ਦੂਜੇ ‘ਤੇ ਬੰਬ ਸੁੱਟੇ। ਇਸ ਦੌਰਾਨ ਕਈ ਕਾਰਾਂ ਤੇ ਦੋ-ਪਹੀਆ ਵਾਹਨ ਵੀ ਨੁਕਸਾਨੇ ਗਏ। ਤ੍ਰਿਣਮੂਲ ਕਾਂਗਰਸ ਦੇ ਸਥਾਨਕ ਸੰਸਦ ਮੈਂਬਰ ਅਬੂ ਤਾਹਿਰ ਨੇ ਟਕਰਾਅ ‘ਚ ਪਾਰਟੀ ਆਗੂਆਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ। ਉਨ•ਾਂ ਕਿਹਾ ਕਿ ਟਕਰਾਅ ‘ਚ ਕਾਂਗਰਸ ਤੇ ਸੀਪੀਐੱਮ ਦੇ ਸਮਰਥਕ ਸ਼ਾਮਲ ਸਨ।
ਉੱਧਰ, ਕਾਂਰਗਸ ਦੇ ਸੀਨੀਅਰ ਆਗੂ ਤੇ ਵਿਧਾਇਕ ਮਨੋਜ ਚਕਰਬਰਤੀ ਨੇ ਕਿਹਾ ਕਿ ਪਾਰਟੀ ਕਾਰਕੁਨ ਇਸ ਟਕਰਾਅ ‘ਚ ਸ਼ਾਮਲ ਨਹੀਂ ਸਨ। ਉਨ•ਾਂ ਮਾਮਲੇ ਦੀ ਨਿਆਂਇਕ ਜਾਂਚ ਕਰਵਾਉਣ ਦੀ ਮੰਗ ਕੀਤੀ। ਇਸੇ ਦੌਰਾਨ ਗੁਜਰਾਤ ਵਿੱਚ ਵੀ ਅੱਜ ਵੱਖ ਵੱਖ ਜੱਥੇਬੰਦੀਆਂ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਦਿੱਤੇ ਗਏ ਬੰਦ ਦੇ ਸੱਦੇ ਦੌਰਾਨ ਸੜਕਾਂ ਜਾਮ ਕਰਨ ਅਤੇ ਪਥਰਾਅ ਹੋਣ ਦੀਆਂ ਖ਼ਬਰਾਂ ਮਿਲੀਆਂ ਹਨ। ਇਸ ਦੌਰਾਨ ਸੂਰਤ ‘ਚ ਹੋਏ ਪਥਰਾਅ ‘ਚ ਇਕ ਪੁਲੀਸ ਅਧਿਕਾਰੀ ਜ਼ਖ਼ਮੀ ਹੋ ਗਿਆ। ਸੂਰਤ ਵਿੱਚ ਲਿੰਬਯਾਤ ‘ਚ ਮਦੀਨਾ ਮਸਜਿਦ ਨੇੜੇ ਕੁਝ ਨਕਾਬਪੋਸ਼ ਵਿਅਕਤੀਆਂ ਨੇ ਪੁਲੀਸ ‘ਤੇ ਪਥਰਾਅ ਕੀਤਾ ਜਿਸ ‘ਚ ਇਕ ਸਹਾਇਕ ਸਬ-ਇੰਸਪੈਕਟਰ ਜ਼ਖ਼ਮੀ ਹੋ ਗਿਅ। ਪੁਲੀਸ ਨੇ ਲਾਠੀਚਾਰਜ ਕਰ ਕੇ ਭੀੜ ਨੂੰ ਖਦੇੜ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਅਹਿਮਦਾਬਾਦ-ਰਾਜਕੋਟ ਕੌਮੀ ਸ਼ਾਹਰਾਹ ‘ਤੇ ਕੇਰਲਾ ਪਿੰਡ ਕੋਲ ਸੜਕ ਜਾਮ ਕਰ ਕੇ ਟਾਇਰ ਸਾੜੇ। ਇਸ ਦੌਰਾਨ ਕਰੀਬ ਇਕ ਦਰਜਨ ਪ੍ਰਦਰਸ਼ਨਕਾਰੀ ਹਿਰਾਸਤ ‘ਚ ਲੈ ਕੇ ਜਾਮ ਖੁੱਲ•ਵਾਇਆ ਗਿਆ। ਇਸੇ ਦੌਰਾਨ ਵਡੋਦਰਾ, ਭਰੁਚ ਤੇ ਸੂਰਤ ‘ਚ ਬਾਜ਼ਾਰ ਬੰਦ ਰਹੇ। ਹੋਰ ਸ਼ਹਿਰਾਂ ‘ਚ ਵੀ ਬੰਦ ਦਾ ਚੰਗਾ ਅਸਰ ਦੇਖਣ ਨੂੰ ਮਿਲਿਆ।