Latest News
ਫਰਵਰੀ ਵਿਚ ਮਹਿੰਗਾਈ ਦਰ ਦੀ ਰਫਤਾਰ 2.8 ਫ਼ੀਸਦੀ ਨਾਲ ਘਟੀ
ਓਟਵਾ-ਪਿਛਲੇ ਮਹੀਨੇ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ ਅਚਾਨਕ ਘੱਟ ਕੇ 2.8 ਫੀਸਦੀ ਰਹਿ ਗਈ। ਇਸ ਲਈ ਸੈਲੂਲਰ ਤੇ ਇੰਟਰਨੈੱਟ ਸੇਵਾਵਾਂ ਵਿੱਚ ਆਈ ਭਾਰੀ ਗਿਰਾਵਟ ਦੇ ਨਾਲ ਨਾਲ ਗਰੌਸਰੀ ਦੀਆਂ ਕੀਮਤਾਂ ਵਿੱਚ ਆਈ ਕਮੀ ਵੀ ਜ਼ਿੰਮੇਵਾਰ ਹੈ। ਮੰਗਲਵਾਰ ਨੂੰ ਸਟੈਟੇਸਟਿਕਸ ਕੈਨੇਡਾ ਨੇ ਫਰਵਰੀ ਦਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਜਾਰੀ ਕੀਤਾ, ਜਿਸ ਤੋਂ ਸਾਹਮਣੇ ਆਇਆ ਕਿ ਕੀਮਤਾਂ ਵਿੱਚ ਵਾਧੇ ਵਿੱਚ ਲਗਾਤਾਰ ਦੂਜੇ ਮਹੀਨੇ ਗਿਰਾਵਟ ਦਰਜ ਕੀਤੀ ਗਈ ਹੈ। ਅਰਥਸ਼ਾਸਤਰੀਆਂ ਵੱਲੋਂ ਇਹ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਗੈਸੋਲੀਨ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਕਾਰਨ ਕੈਨੇਡਾ ਦੀ ਮਹਿੰਗਾਈ ਦਰ ਜਨਵਰੀ ਦੀ 2.9 ਫੀ ਸਦੀ ਮਹਿੰਗਾਈ ਦਰ ਨਾਲੋਂ ਟੱਪ ਜਾਵੇਗੀ। ਫੈਡਰਲ ਏਜੰਸੀ ਦਾ ਕਹਿਣਾ ਹੈ ਕਿ ਵਾਇਰਲੈੱਸ ਸਰਵਿਸਿਜ਼ 26.5 ਫੀ ਸਦੀ ਨਾਲ ਹੇਠਾਂ ਚੱਲ ਰਹੀਆਂ ਹਨ ਤੇ ਇੱਕ ਸਾਲ ਪਹਿਲਾਂ ਦੇ ਮੁਕਾਬਲੇ ਨਾਲੋਂ ਇੰਟਰਨੈੱਟ ਕੀਮਤਾਂ 13.2 ਫੀ ਸਦੀ ਡਿੱਗ ਗਈਆਂ ਹਨ। ਇੱਕ ਸਾਲ ਪਹਿਲਾਂ ਨਾਲੋਂ ਫਰਵਰੀ ਵਿੱਚ ਸਟੋਰ ਤੋਂ ਖਰੀਦੇ ਜਾਣ ਵਾਲੇ ਫੂਡ ਦੀਆਂ ਕੀਮਤਾਂ 2.4 ਫੀ ਸਦੀ ਦੇ ਹਿਸਾਬ ਨਾਲ ਹੌਲੀ ਹੌਲੀ ਵਧੀਆਂ। ਇਸ ਦੌਰਾਨ ਮਹਿੰਗਾਈ ਉੱਤੇ ਹਾਊਸਿੰਗ ਦੀਆਂ ਕੀਮਤਾਂ ਕਾਰਨ ਦਬਾਅ ਵਧਿਆ ਹੋਇਆ ਹੈ। ਮਾਰਗੇਜ ਇੰਟਰਸਟ 26੍ਹ3 ਫੀ ਸਦੀ ਉੱਤੇ ਪੈ ਰਿਹਾ ਹੈ ਜਦਕਿ ਕਿਰਾਇਆ ਸਾਲਾਨਾ 8.2 ਫੀ ਸਦੀ ਪੈ ਰਿਹਾ ਹੈ।
ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ
ਓਟਵਾ-ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਗਿਆ ਮਤਾ ਥੋੜ੍ਹੀ ਜੱਦੋ ਜਹਿਦ ਤੋਂ ਬਾਅਦ ਪਾਰਲੀਆਮੈਂਟ ਵਿੱਚ ਪਾਸ ਹੋ ਗਿਆ। ਲਿਬਰਲਾਂ ਵੱਲੋਂ ਇਸ ਵਿੱਚ ਕਾਫੀ ਸੋਧ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਹਿਲਾਂ ਤਾਂ ਲਿਬਰਲਾਂ ਨੇ ਇਹ ਸੰਕੇਤ ਦਿੱਤਾ ਕਿ ਉਹ ਵਿਰੋਧੀ ਧਿਰ ਨੂੰ ਆਪਣੀ ਵਿਦੇਸ਼ ਨੀਤੀ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦੇਣਗੇ। ਪਰ ਸਰਕਾਰ ਦੇ ਹਾਊਸ ਲੀਡਰ ਸਟੀਵਨ ਮੈਕਕਿਨਨ ਨੇ ਸਾਰੇ ਐਮਪੀਜ਼ ਨੂੰ ਉਸ ਸਮੇਂ ਹੈਰਾਨ ਕਰ ਦਿੱਤਾ ਜਦੋਂ ਉਨ੍ਹਾਂ ਬਹਿਸ ਦੇ ਆਖਰੀ ਪਲ ਐਨਡੀਪੀ ਵੱਲੋਂ ਪੇਸ਼ ਮਤੇ ਦੇ ਕੁੱਝ ਹਿੱਸਿਆਂ ਵਿੱਚ ਸੋਧ ਕਰਨ ਤੋਂ ਬਾਅਦ ਉਸ ਨੂੰ ਅੱਗੇ ਵਧਾ ਦਿੱਤਾ। ਇਸ ਮਤੇ ਉੱਤੇ ਲੱਗਭਗ ਸਾਰਾ ਦਿਨ ਬਹਿਸ ਚੱਲੀ ਪਰ ਆਖਿਰਕਾਰ ਐਨਡੀਪੀ ਦਾ ਇਹ ਸੰਕੇਤਾਤਮਕ ਮਤਾ 117 ਦੇ ਮੁਕਾਬਲੇ 204 ਵੋਟਾਂ ਨਾਲ ਪਾਸ ਹੋ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਲੱਗਭਗ ਸਾਰੇ ਲਿਬਰਲ ਐਮਪੀਜ਼ ਤੇ ਐਨਡੀਪੀ, ਬਲਾਕ ਕਿਊਬਿਕੁਆ, ਗ੍ਰੀਨ ਪਾਰਟੀ ਦੇ ਐਮਪੀਜ਼ ਨੇ ਮਤੇ ਦੇ ਹੱਕ ਵਿੱਚ ਵੋਟ ਪਾਈ ਪਰ ਕੰਜ਼ਰਵੇਟਿਵ ਆਗੂ ਪਿਏਰ ਪੌਲੀਏਵਰ ਤੇ ਉਨ੍ਹਾਂ ਦੀ ਪਾਰਟੀ ਨੇ ਮਤੇ ਦੇ ਖਿਲਾਫ ਵੋਟ ਪਾਈ। ਮਤੇ ਵਿੱਚ ਆਖਿਆ ਗਿਆ ਸੀ ਕਿ ਫੈਡਰਲ ਸਰਕਾਰ ਨੂੰ ਨੌਂ ਕਦਮ ਚੁੱਕਣੇ ਚਾਹੀਦੇ ਹਨ। ਸੱਭ ਤੋਂ ਪਹਿਲਾਂ ਤਾਂ ਜੰਗਬੰਦੀ ਦੀ ਮੰਗ ਕਰਨੀ ਚਾਹੀਦੀ ਹੈ, ਫਿਰ ਬੰਧੀਆਂ ਨੂੰ ਰਿਹਾਅ ਕਰਨ ਦੀ ਮੰਗ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਇਜ਼ਰਾਈਲ ਨਾਲ ਫੌਜੀ ਵਸਤਾਂ ਦੇ ਵਪਾਰ ਨੂੰ ਮੁਲਤਵੀ ਕਰ ਦੇਣਾ ਚਾਹੀਦਾ ਹੈ ਤੇ ਇਸ ਤੋਂ ਵੀ ਵੱਧ ਕੇ ਹਮਸ ਨੂੰ ਗੈਰਕਾਨੂੰਨੀ ਢੰਗ ਨਾਲ ਕੀਤੀ ਜਾ ਰਹੀ ਹਥਿਆਰਾਂ ਦੀ ਸਪਲਾਈ ਨੂੰ ਰੋਕਣ ਵਿੱਚ ਮਦਦ ਕਰਨੀ ਚਾਹੀਦੀ ਹੈ। ਮਤੇ ਵਿੱਚ ਇਹ ਵੀ ਆਖਿਆ ਗਿਆ ਕਿ ਫਲਸਤੀਨ ਦੀਆਂ ਟੈਰੇਟਰੀਜ਼ ਉੱਤੇ ਕੀਤੇ ਜਾ ਰਹੇ ਕਬਜੇ ਨੂੰ ਰੋਕਣ ਦੀ ਪੈਰਵੀ ਵੀ ਸਰਕਾਰ ਨੂੰ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਗਾਜ਼ਾ ਤੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਦੀ ਮਦਦ ਕਰਨ ਲਈ ਕੈਨੇਡਾ ਸਰਕਾਰ ਨੂੰ ਆਰਜ਼ੀ ਰੈਜ਼ੀਡੈਂਟ ਵੀਜ਼ਾ ਲਈ ਰੱਖੀ ਗਈ 1000 ਵਿਅਕਤੀਆਂ ਦੀ ਸੀਮਾ ਨੂੰ ਵੀ ਵਧਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਇੰਤਹਾਪਸੰਦਾਂ ਨੂੰ ਕੈਨੇਡਾ ਵਿੱਚ ਸੈਟਲ ਨਹੀਂ ਹੋਣ ਦੇਣਾ ਚਾਹੀਦਾ ਤੇ ਇਜ਼ਰਾਈਲ ਦੇ ਵਜੂਦ ਨੂੰ ਕਾਇਮ ਰੱਖਣ ਤੇ ਗੁਆਂਢੀਆਂ ਨਾਲ ਸ਼ਾਂਤੀ ਬਹਾਲ ਕਰਨ ਵਿੱਚ ਵੀ ਮਦਦ ਕਰਨੀ ਚਾਹੀਦੀ ਹੈ।
24 ਮਾਰਚ ਨੂੰ ਮਨਾਇਆ ਜਾਵੇਗਾ ਸ਼ਹੀਦ ਭਗਤ ਸਿੰਘ ਅਤੇ ਇਨਕਲਾਬੀ ਕਵੀ ਪਾਸ਼ ਦਾ ਸ਼ਹੀਦੀ ਦਿਹਾੜਾ
ਸਰੀ (ਹਰਦਮ ਮਾਨ)-ਤਰਕਸ਼ੀਲ ਸੁਸਾਇਟੀ ਕੈਨੇਡਾ ਅਤੇ ਈਸਟ ਇੰਡੀਆ ਡੀਫੈਂਸ ਕਮੇਟੀ ਵੱਲੋਂ ਸ਼ਹੀਦ ਭਗਤ ਸਿੰਘ ਅਤੇ ਇਨਕਲਾਬੀ ਕਵੀ ਅਵਤਾਰ ਪਾਸ਼ ਦਾ ਸ਼ਹੀਦੀ ਦਿਹਾੜਾ 24 ਮਾਰਚ 2024 (ਐਤਵਾਰ) ਨੂੰ ਬਾਅਦ ਦੁਪਹਿਰ 1 ਵਜੇ ਸਰੀ ਦੇ ਪ੍ਰੋਗਰੈਸਿਵ ਕਲਚਰਲ ਸੈਂਟਰ (#126-7536,130 ਸਟਰੀਟ) ਵਿਖੇ ਮਨਾਇਆ ਜਾ ਰਿਹਾ ਹੈ। ਇਸ ਮੌਕੇ ਉੱਘੇ ਇਤਿਹਾਸਕਾਰ ਸੋਹਣ ਪੂੰਨੀ, ਡਾ. ਸਾਧੂ ਬਿਨਿੰਗ, ਪ੍ਰੋ. ਕਿਰਪਾਲ ਬੈਂਸ ਅਤੇ ਪ੍ਰੋ. ਗੁਰਮੇਲ ਗਿੱਲ ਮੁੱਖ ਬੁਲਾਰੇ ਹੋਣਗੇ। ਇਸ ਸੰਬੰਧੀ ਹੋਰ ਜਾਣਕਾਰੀ ਲਈ ਅਵਤਾਰ ਗਿੱਲ (ਪ੍ਰਧਾਨ) 672-558-5757, ਜਗਰੂਪ ਧਾਲੀਵਾਲ 778-908-7785, ਗੁਰਮੇਲ ਗਿੱਲ 604-206-4705 ਅਤੇ ਕਿਰਪਾਲ ਬੈਂਸ 604-518-7676 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਮੈਟਰੋ ਵੈਨਕੂਵਰ ਵਿਚ ਲੋਕਾਂ ਨੂੰ ਹਜ਼ਾਰਾਂ ਕਿਫਾਇਤੀ ਘਰ ਮੁਹੱਈਆ ਕੀਤੇ ਜਾਣਗੇ-ਪ੍ਰੀਮੀਅਰ ਡੇਵਿਡ ਏਬੀ
ਵੈਨਕੂਵਰ-ਪ੍ਰੀਮੀਅਰ ਡੇਵਿਡ ਏਬੀ ਨੇ ਐਲਾਨ ਕੀਤਾ ਕਿ ਕਿਰਾਏਦਾਰਾਂ ਲਈ ਲਗਪਗ 2000 ਨਵੇਂ ਕਿਫਾਇਤੀ ਘਰ ਮੈਟਰੋ ਵੈਨਕੂਵਰ ਵਿਚ ਬਣਾਏ ਜਾਣਗੇ। ਏਬੀ ਨੇ ਕਿਹਾ ਕਿ ਹਰ ਕੋਈ ਆਪਣੀ ਸਮਰੱਥਾ ਮੁਤਾਬਿਕ ਵਧੀਆ ਘਰ ਦਾ ਹੱਕ ਰੱਖਦਾ ਹੈ। ਇਸੇ ਕਾਰਨ ਅਸੀਂ ਸਮੁੱਚੇ ਸੂਬੇ ਵਿਚ ਤੇਜ਼ੀ ਨਾਲ ਹੋਰ ਕਿਫਾਇਤੀ ਘਰਾਂ ਦੀ ਉਸਾਰੀ ਲਈ ਬੇਮਿਸਾਲ ਕਾਰਵਾਈ ਕਰ ਰਹੇ ਹਨ ਇਸ ਵਿਚ ਕਮਿਊਨਿਟੀ ਹਾਊÇੰਸੰਗ ਫੰਡ ਰਾਹੀਂ ਦਿੱਤੇ ਜਾਣ ਵਾਲੇ ਫੰਡ ਵੀ ਸ਼ਾਮਿਲ ਹਨ। ਫੰਡਿੰਗ ਦੇ ਤਾਜ਼ਾ ਦੌਰ ਨਾਲ ਸਾਡੇ ਸੂਬੇ ਦੇ ਹਰੇਕ ਖੇਤਰ ਵਿਚ ਘਰ ਉਸਾਰੇ ਜਾਣਗੇ ਜਿਸ ਵਿਚ ਸਾਡੇ ਸਭ ਤੋਂ ਤੇਜ਼ੀ ਨਾਲ ਵਿਕਾਸ ਕਰ ਰਹੇ ਸ਼ਹਿਰਾਂ ਤੋਂ ਪੇਂਡੂ ਅਤੇ ਦੂਰ ਦੁਰਾਡੇ ਦੇ ਇਲਾਕੇ ਸ਼ਾਮਿਲ ਹਨ। ਸੂਬਾ ਸਥਾਨਕ ਗੈਰ-ਲਾਭਕਾਰੀ ਹਾਊਸਿੰਗ ਪ੍ਰੋਵਾਈਡਰਾਂ ਨਾਲ ਸਾਂਝੇਦਾਰੀ ਕਰਕੇ 17 ਪ੍ਰਸਤਾਵਿਤ ਪ੍ਰਾਜੈਕਟਾਂ ਲਈ ਫੰਡ ਦੇਵੇਗਾ ਜਿਹੜੇ 1954 ਕਿਫਾਇਤੀ ਕਿਰਾਏ ਦੇ ਘਰ ਮੁਹੱਈਆ ਕਰਨਗੇ। ਬੀਸੀ ਦੇ ਬਾਕੀ ਹਿੱਸੇ ਵਿਚ ਵੀ 23 ਹੋਰ ਹਾਊਸਿੰਗ ਪ੍ਰਾਜੈਕਟਾਂ ਲਈ ਫੰਡ ਦਿੱਤੇ ਜਾਣਗੇ। ਇਹ ਨਵੇਂ ਘਰ ਪਰਿਵਾਰਾਂ ਅਤੇ ਬਜੁਰਗਾਂ, ਦੇਖਭਾਲ ਵਿਚ ਰਹਿ ਰਹੇ ਸਾਬਕਾ ਨੌਜਵਾਨਾਂ ਅਤੇ ਹਿੰਸਾ ਤੋਂ ਸਤਾਈਆਂ ਔਰਤਾਂ ਲਈ ਹੋਣਗੇ। ਇਸ ਵਿਚ ਟਾਊਨਹਾਊਸ ਦੇ ਛੋਟੇ ਵਿਕਾਸ ਤੋਂ ਲੈ ਕੇ ਵਿਸ਼ਾਲ ਮਲਟੀ ਯੂਨਿਟ ਵਿਕਾਸ ਤਕ ਸਭ ਕੁਝ ਹੋਵੇਗਾ। ਇਹ ਐਲਾਨ ਸਰੀ ਵਿਚ ਨਵੇਂ ਹਾਊੁਸਿੰਗ ਪ੍ਰਾਜੈਕਟ ਵਾਲੀ ਥਾਂ ਸੋਹਕੇਯਾਹ ਵਿਕਾਸ (7567 140 ਸਟਰੀਟ) ਵਿਖੇ ਇਕ ਪ੍ਰੈਸ ਕਾਨਫਰੰਸ ਵਿਚ ਕੀਤਾ ਗਿਆ ਜਿਸ ਦੇ 2024 ਦੇ ਬਸੰਤ ਮੌਸਮ ਦੇ ਅਖੀਰ ਵਿਚ ਖੁਲ੍ਹਣ ਦੀ ਆਸ ਹੈ। ਇਸ ਪ੍ਰਾਜੈਕਟ ਨੂੰ ਪਹਿਲਾਂ ਦੂਸਰੇ ਪੜਾਅ ਲਈ ਕਮਿਊਨਿਟੀ ਹਾਊਸਿੰਗ ਫੰਡ ਮਿਲਿਆ ਸੀ। ਹਾਊੁਸਿੰਗ ਮੰਤਰੀ ਰਵੀ ਕਾਹਲੋਂ ਨੇ ਦੱਸਿਆ ਕਿ ਇਹ ਘਰ ਸੂਬੇ ਦੇ ਕਿਫਾਇਤੀ ਘਰ ਤੇਜ਼ੀ ਨਾਲ ਮੁਹੱਈਆ ਕਰਨ ਦੀ ਯੋਜਨਾ ਦਾ ਹਿੱਸਾ ਹਨ। ਮੰਤਰਾਲੇ ਨੇ ਦੱਸਿਆ ਕਿ ਮੰਗਲਵਾਰ ਦਾ ਐਲਾਨ ਕਮਿਊਨਿਟੀ ਹਾਊਸਿੰਗ ਫੰਡ ਦੀ 2032 ਤਕ ਸੂਬੇ ਵਿਚ 20000 ਤੋਂ ਵੀ ਜ਼ਿਆਦਾ ਕਿਫਾਇਤੀ ਕਿਰਾਏ ਦੇ ਘਰ ਉਸਾਰਨ ਲਈ 3.2 ਅਰਬ ਡਾਲਰ ਦੀ ਯੋਜਨਾ ਦਾ ਹਿੱਸਾ ਹੈ। ਉਨ੍ਹਾਂ ਵਿਚੋਂ 12500 ਘਰ ਪਹਿਲਾਂ ਹੀ ਖੋਲ੍ਹ ਦਿੱਤੇ ਗਏ ਹਨ ਜਾਂ ਮੌਜੂਦਾ ਸਮੇਂ ਉਸਾਰੀ ਅਧੀਨ ਹਨ।
ਪੋਲੀਵਰ ਕਾਰਬਨ ਟੈਕਸ ਮੁੱਦੇ ਨੂੰ ਲੈ ਕੇ ਉਲਟਾਉਣਾ ਚਾਹੁੰਦੇ ਹਨ ਲਿਬਰਲ ਸਰਕਾਰ, ਬੇ-ਭਰੋਸਗੀ ਮਤਾ ਕੀਤਾ ਪੇਸ਼
ਓਟਵਾ-ਕੰਸਰਵੇਟਿਵ ਨੇਤਾ ਪੀਅਰ ਪੋਲੀਵਰ ਨੇ ਲਿਬਰਲ ਸਰਕਾਰ ਨੂੰ ਡੇਗਣ ਅਤੇ ਫੈਡਰਲ ਚੋਣਾਂ ਕਰਵਾਉਣ ਲਈ ਬੁੱਧਵਾਰ ਬੇਭਰੋਸਗੀ ਮਤਾ ਪੇਸ਼ ਕੀਤਾ ਪਰ ਉਨ੍ਹਾਂ ਦਾ ਇਹ ਸੰਸਦੀ ਪੈਂਤੜਾ ਅਸਫਲ ਹੋ ਜਾਣ ਦੀ ਸੰਭਾਵਨਾ ਹੈ। ਪੋਲੀਵਰ ਤੇ ਉਨ੍ਹਾਂ ਦੀ ਪਾਰਟੀ ਫੈਡਰਲ ਲਿਬਰਲ ਸਰਕਾਰ ’ਤੇ ਕਾਰਬਨ ਟੈਕਸ ਵਧਾਉਣ ਦੀ ਯੋਜਨਾ ਤਿਆਗਣ ਲਈ ਦਬਾਅ ਬਣਾਅ ਰਹੀ ਹੈ। ਇਹ ਟੈਕਸ ਪਹਿਲੀ ਅਪ੍ਰੈਲ ਤੋਂ ਵਧ ਕੇ 23 ਫ਼ੀਸਦੀ ਹੋ ਜਾਵੇਗਾ ਜਿਸ ਦਾ ਮਤਲਬ ਖ਼ਪਤਕਾਰਾਂ ਨੂੰ ਹੁਣ ਨਾਲੋਂ ਗੈਸ ’ਤੇ ਪ੍ਰਤੀ ਲਿਟਰ ਤਿੰਨ ਫ਼ੀਸਦੀ ਹੋਰ ਭੁਗਤਾਨ ਕਰਨਾ ਪਵੇਗਾ। ਇਸ ਤੋਂ ਪਹਿਲਾਂ ਪਾਰਲੀਮੈਂਟ ਹਿਲ ਵਿਖੇ ਕੰਸਰਵੇਟਿਵ ਕੌਕਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੋਲੀਵਰ ਨੇ ਕਿਹਾ ਕਿ ਜੇਕਰ ਟਰੂਡੋ ਭੋਜਨ, ਗੈਸ ਅਤੇ ਹੀਟ ’ਤੇ ਆਪਣੇ ਆਉਣ ਵਾਲੇ ਟੈਕਸ ਵਾਧੇ ਨੂੰ ਖਤਮ ਕਰਨ ਦਾ ਐਲਾਨ ਨਹੀਂ ਕਰਦੇ ਤਾਂ ਅਸੀਂ ਬੇਭਰੋਸਗੀ ਮਤਾ ਪੇਸ਼ ਕਰਾਂਗੇ। ਉਨ੍ਹਾਂ ਕਿਹਾ ਕਿ ਕੈਨੇਡੀਅਨ ਆਪਣੇ ਖਾਣੇ, ਹੀਟ ਅਤੇ ਘਰ ਦਾ ਖਰਚ ਸਹਿਨ ਨਹੀਂ ਕਰ ਸਕਦੇ। ਉਹ ਸਦਨ ਨੂੰ ਭੰਗ ਕਰਨ ਦੀ ਮੰਗ ਕਰਦੇ ਹਨ ਤਾਂ ਜੋ ਕੈਨੇਡੀਅਨ ਕਾਰਬਨ ਟੈਕਸ ਚੋਣ ਨੂੰ ਲੈ ਕੇ ਵੋਟ ਕਰ ਸਕਣ। ਬੇਭਰੋਸਗੀ ਮਤਾ ਪਾਸ ਹੋਣ ਦੀ ਸੰਭਾਵਨਾ ਨਹੀਂ ਕਿਉਂਕਿ ਐਨਡੀਪੀ ਨੇ 2025 ਤਕ ਸਰਕਾਰ ਨੂੰ ਸਮਰਥਨ ਦੇਣ ਦਾ ਸਮਝੌਤਾ ਕੀਤਾ ਹੈ। ਮਤੇ ’ਤੇ ਵੀਰਵਾਰ ਸ਼ਾਮ ਨੂੰ ਵੋਟਿੰਗ ਹੋਵੇਗੀ ਪਰ ਸਰਕਾਰ ਨੇ ਐਨਡੀਪੀ ਨਾਲ ਸਪਲਾਈ ਐਂਡ ਕਾਨਫੀਡੈਂਸ ਸਮਝੌਤਾ ਕੀਤਾ ਹੈ ਜਿਸ ਕਾਰਨ ਮਤੇ ਨੂੰ ਹਰਾਉਣ ਲਈ ਸਰਕਾਰ ਕੋਲ ਲੋੜੀਂਦਾ ਸਮਰਥਨ ਹਾਸਲ ਹੈ। ਪੋਲੀਵਰ ਨੇ ਪ੍ਰਸ਼ਨ ਕਾਲ ਦੌਰਾਨ ਕਾਰਬਨ ਟੈਕਸ ਨੂੰ ਲੈ ਕੇ ਟਰੂਡੋ ’ਤੇ ਹਮਲਾ ਕੀਤਾ ਅਤੇ ਉਨ੍ਹਾਂ ਨੇ ਸਰਕਾਰ ਨੂੰ ਆਪਣੇ ਸਾਰੇ ਸਵਾਲਾਂ ਦੀ ਪ੍ਰੋਗਰਾਮ ਦੀ ਆਲੋਚਨਾ ਕਰਨ ਅਤੇ ਇਸ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਵਰਤੋਂ ਕੀਤੀ। ਕਾਰਬਨ ਕੀਮਤਾਂ ਦੀ ਉਪਯੋਗਤਾ ’ਤੇ ਚਰਚਾ ਕਰਨ ਪਿੱਛੋਂ ਪੋਲੀਵਰ ਨੇ ਕਿਹਾ ਕਿ ਅਸੀਂ ਬਹਿਸ ਖਤਮ ਕਰਕੇ ਕਿਉਂ ਨਹੀਂ ਕੈਨੇਡੀਅਨਾਂ ’ਤੇ ਕਾਰਬਨ ਟੈਕਸ ਚੋਣਾਂ ਦਾ ਫ਼ੈਸਲਾ ਛੱਡ ਦੇਈਏ। ਪਾਰਟੀ ਨੇ ਕਾਰਬਨ ਟੈਕਸ ਵਾਧੇ ’ਤੇ ਵੋਟਿੰਗ ਕਰਨ ਲਈ ਮਜ਼ਬੂਰ ਕਰਨ ਵਾਸਤੇ ਹਾਊਸ ਆਫ ਕਾਮਨਜ਼ ਵਿਚ ਇਕ ਹੋਰ ਵਿਰੋਧ ਦਿਵਸ ਦਾ ਮਤਾ ਪੇਸ਼ ਕੀਤਾ ਪਰ ਵਾਧੇ ਨੂੰ ਰੋਕਣ ਦਾ ਮਤਾ ਬਲੌਕ ਕਿਊਬਕੁਇਸ, ਲਿਬਰਲ ਅਤੇ ਐਨਡੀਪੀ ਦੇ ਐਮਪੀਜ਼ ਨੇ ਵੋਟਾਂ ਨਾਲ ਹਰਾ ਦਿੱਤਾ।
ਅੰਤਰਰਾਸ਼ਟਰੀ
ਕੈਨੇਡਾ ਤੋਂ ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ’ਚ ਦਾਖਲ ਹੋਣ ਵਾਲੇ 3 ਭਾਰਤੀਆਂ ਸਣੇ 4 ਗ੍ਰਿਫ਼ਤਾਰ
Kamal Arora - 0
ਵਾਸ਼ਿੰਗਟਨ-ਕੈਨੇਡਾ ਤੋਂ ਅਮਰੀਕਾ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਘੱਟੋ-ਘੱਟ ਤਿੰਨ ਭਾਰਤੀਆਂ ਸਮੇਤ ਚਾਰ ਵਿਅਕਤੀਆਂ ਨੂੰ ਕੈਨੇਡੀਅਨ ਸਰਹੱਦ ਨੇੜੇ ਗ੍ਰਿਫ਼ਤਾਰ...
ਅਮਰੀਕਾ ਦੀ ਰਾਸ਼ਟਰਪਤੀ ਚੋਣ: ਹੁਣ ਮੁਕਾਬਲਾ ਬਾਇਡਨ ਤੇ ਟਰੰਪ ਵਿਚਾਲੇ
Kamal Arora - 0
ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਵਾਸ਼ਿੰਗਟਨ ਵਿਚ ਡੈਮੋਕ੍ਰੇਟਿਕ ਪ੍ਰਾਇਮਰੀ ਚੋਣ ਜਿੱਤ ਲਈ ਹੈ, ਜਦਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਰਿਪਬਲਿਕਨ ਪ੍ਰਾਇਮਰੀ ਚੋਣ...
ਮਨੋਰੰਜਨ
Videos
SYL ਮਾਮਲੇ ‘ਤੇ ਸੁਪਰੀਮ ਕੋਰਟ ਨੇ ਦਿਖਾਈ ਸਖ਼ਤੀ, ਕੇਂਦਰ ਤੇ ਪੰਜਾਬ ਸਰਕਾਰ ਨੂੰ ਦਿੱਤੇ ਇਹ ਹੁਕਮ
Kamal Arora - 0
ਚੰਡੀਗੜ੍ਹ : ਸਤਲੁਜ ਯਮੁਨਾ ਲਿੰਕ ਨਹਿਰ ਦੇ ਮਾਮਲੇ 'ਚ ਬੁੱਧਵਾਰ ਨੂੰ ਸੁਪਰੀਮ ਕੋਰਟ 'ਚ ਸੁਣਵਾਈ ਹੋਈ। ਇਸ ਦੌਰਾਨ ਸੁਪਰੀਮ ਕੋਰਟ ਨੇ ਸਖ਼ਤੀ ਦਿਖਾਉਂਦਿਆਂ ਕੇਂਦਰ ਤੇ...
Latest Reviews
ਫਰਵਰੀ ਵਿਚ ਮਹਿੰਗਾਈ ਦਰ ਦੀ ਰਫਤਾਰ 2.8 ਫ਼ੀਸਦੀ ਨਾਲ ਘਟੀ
Kamal Arora - 0
ਓਟਵਾ-ਪਿਛਲੇ ਮਹੀਨੇ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ ਅਚਾਨਕ ਘੱਟ ਕੇ 2.8 ਫੀਸਦੀ ਰਹਿ ਗਈ। ਇਸ ਲਈ ਸੈਲੂਲਰ ਤੇ ਇੰਟਰਨੈੱਟ ਸੇਵਾਵਾਂ ਵਿੱਚ ਆਈ ਭਾਰੀ ਗਿਰਾਵਟ ਦੇ ਨਾਲ ਨਾਲ ਗਰੌਸਰੀ ਦੀਆਂ ਕੀਮਤਾਂ ਵਿੱਚ ਆਈ ਕਮੀ ਵੀ ਜ਼ਿੰਮੇਵਾਰ ਹੈ। ਮੰਗਲਵਾਰ ਨੂੰ ਸਟੈਟੇਸਟਿਕਸ ਕੈਨੇਡਾ ਨੇ ਫਰਵਰੀ ਦਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਜਾਰੀ ਕੀਤਾ, ਜਿਸ ਤੋਂ ਸਾਹਮਣੇ ਆਇਆ ਕਿ ਕੀਮਤਾਂ ਵਿੱਚ ਵਾਧੇ ਵਿੱਚ ਲਗਾਤਾਰ ਦੂਜੇ ਮਹੀਨੇ ਗਿਰਾਵਟ ਦਰਜ ਕੀਤੀ ਗਈ ਹੈ। ਅਰਥਸ਼ਾਸਤਰੀਆਂ ਵੱਲੋਂ ਇਹ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਗੈਸੋਲੀਨ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਕਾਰਨ ਕੈਨੇਡਾ ਦੀ ਮਹਿੰਗਾਈ ਦਰ ਜਨਵਰੀ ਦੀ 2.9 ਫੀ ਸਦੀ ਮਹਿੰਗਾਈ ਦਰ ਨਾਲੋਂ ਟੱਪ ਜਾਵੇਗੀ। ਫੈਡਰਲ ਏਜੰਸੀ ਦਾ ਕਹਿਣਾ ਹੈ ਕਿ ਵਾਇਰਲੈੱਸ ਸਰਵਿਸਿਜ਼ 26.5 ਫੀ ਸਦੀ ਨਾਲ ਹੇਠਾਂ ਚੱਲ ਰਹੀਆਂ ਹਨ ਤੇ ਇੱਕ ਸਾਲ ਪਹਿਲਾਂ ਦੇ ਮੁਕਾਬਲੇ ਨਾਲੋਂ ਇੰਟਰਨੈੱਟ ਕੀਮਤਾਂ 13.2 ਫੀ ਸਦੀ ਡਿੱਗ ਗਈਆਂ ਹਨ। ਇੱਕ ਸਾਲ ਪਹਿਲਾਂ ਨਾਲੋਂ ਫਰਵਰੀ ਵਿੱਚ ਸਟੋਰ ਤੋਂ ਖਰੀਦੇ ਜਾਣ ਵਾਲੇ ਫੂਡ ਦੀਆਂ ਕੀਮਤਾਂ 2.4 ਫੀ ਸਦੀ ਦੇ ਹਿਸਾਬ ਨਾਲ ਹੌਲੀ ਹੌਲੀ ਵਧੀਆਂ। ਇਸ ਦੌਰਾਨ ਮਹਿੰਗਾਈ ਉੱਤੇ ਹਾਊਸਿੰਗ ਦੀਆਂ ਕੀਮਤਾਂ ਕਾਰਨ ਦਬਾਅ ਵਧਿਆ ਹੋਇਆ ਹੈ। ਮਾਰਗੇਜ ਇੰਟਰਸਟ 26੍ਹ3 ਫੀ ਸਦੀ ਉੱਤੇ ਪੈ ਰਿਹਾ ਹੈ ਜਦਕਿ ਕਿਰਾਇਆ ਸਾਲਾਨਾ 8.2 ਫੀ ਸਦੀ ਪੈ ਰਿਹਾ ਹੈ।